36 C
Patiāla
Saturday, May 11, 2024

ਕੇਂਦਰ ’ਤੇ ਰਾਜਾਂ ਦੇ ਮਾਮਲਿਆਂ ਵਿੱਚ ਦਖ਼ਲ ਦੇਣ ਦਾ ਦੋਸ਼

Must read


ਪੱਤਰ ਪ੍ਰੇਰਕ

ਸ਼ੇਰਪੁਰ, 30 ਅਕਤੂਬਰ

ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰਾਜਾਂ ਵਿੱਚ ਐੱਨਆਈਏ ਦੇ ਦਫ਼ਤਰ ਖੋਲ੍ਹੇ ਜਾਣ ਅਤੇ ਇਸ ਤੋਂ ਪਹਿਲਾਂ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦਾ ਅਧਿਕਾਰ ਖੇਤਰ 60 ਕਿਲੋਮੀਟਰ ਤੱਕ ਵਧਾਉਣ ਸਮੇਤ ਹੋਰ ਸੂਬਾਈ ਮਾਮਲਿਆਂ ਵਿੱਚ ਗੈਰ-ਜ਼ਰੂਰੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਆਰਐੱਸਐੱਸ ਤੇ ਭਾਜਪਾ ਪੰਜਾਬ ਅੰਦਰ ਆਪਣੀ ਪਕੜ ਮਜ਼ਬੂਤ ਕਰਨ ਲਈ ਸਿਆਸੀ ਜ਼ਮੀਨ ਤਲਾਸ਼ ਰਹੀ ਹੈ। ਉਨ੍ਹਾਂ ਕਿਹਾ ਕਿ ਉਸ ਦੇ ਸਮਰਥਕ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਦੇ ਹੋਏ ਕਤਲਾਂ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਅਤੇ ਮਾਮਲੇ ਵਿੱਚ ਜ਼ਿੰਮੇਵਾਰ ਸਿਆਸੀ ਆਗੂਆਂ ਦੇ ਨਾਲ-ਨਾਲ ਸਬੰਧਤ ਡੀਜੀਪੀ ਕੋਲੋਂ ਵੀ ਪੁੱਛ-ਪੜਤਾਲ ਹੋਵੇ। ਜ਼ਿਕਰਯੋਗ ਹੈ ਕਿ ਸਿਮਰਜੀਤ ਸਿੰਘ ਮਾਨ ਅੱਜ ਪਾਰਟੀ ਆਗੂ ਮਨਜੀਤ ਸਿੰਘ ਧਾਮੀ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਸ੍ਰੀ ਮਾਨ ਨੇ ਕਿਹਾ ਕਿ ਸਰਹੱਦਾਂ ’ਤੇ ਸੀਮਾ ਸੁਰੱਖਿਆ ਬਲ ਦਾ ਘੇਰਾ ਵਧਾਉਣ ਦੇ ਬਾਵਜੂਦ ਨਸ਼ਿਆਂ ਤੇ ਹਥਿਆਰਾਂ ਦੀ ਹੋ ਰਹੀ ਤਸਕਰੀ ਇਸ ਕਰ ਕੇ ਸ਼ੱਕੀ ਹੈ ਕਿ ਸਰਹੱਦਾਂ ਤੋਂ ਪਾਰੋਂ ਆ ਰਹੇ ਹਥਿਆਰਾਂ ਦੇ ਜ਼ਖੀਰੇ ਕਿੱਥੇ ਜਾ ਰਹੇ ਹਨ। ਇਸ ਦੇ ਨਾਲ ਹੀ ਲੋਕ ਸਭਾ ਮੈਂਬਰ ਨੇ ਸਕੂਲੀ ਬੱਚਿਆਂ ਨੂੰ ਮਿਲ ਰਹੇ ਮਿੱਡ-ਡੇਅ ਮੀਲ ਦੇ ਖਾਣੇ ਵਿੱਚ ਆਂਡਾ ਦੇਣ ਦੀ ਵਕਾਲਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਆਉਣ ਵਾਲੇ ਸੈਸ਼ਨ ਵਿੱਚ ਬੇਰੁਜ਼ਗਾਰੀ ਦੇ ਮੁੱਦੇ ਨੂੰ ਵੀ ਉਭਾਰਨਗੇ।





News Source link

- Advertisement -

More articles

- Advertisement -

Latest article