35.6 C
Patiāla
Monday, May 6, 2024

ਪਤਾ ਨਹੀਂ ਕਿਹੜੀ ਗੱਲੋਂ ਮੁਸਕਰਾ ਰਿਹੈ ਸੂਰਜ? ਕੋਈ ਪਤਾ ਕਰੋ ਭਾਈ…..

Must read


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 30 ਅਕਤੂਬਰ

ਹਾਲਾਂਕਿ ਸੂਰਜ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਪਰ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸੂਰਜ ਦੀ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਸੂਰਜ ਸਿਰਫ ਬਲਦੀ ਅੱਗ ਦਾ ਗੋਲਾ ਨਹੀਂ ਹੈ, ਸਗੋਂ ਮਨੁੱਖਾਂ ਵਾਂਗ ਇਸ ਦਾ ਪੂਰਾ ਚਿਹਰਾ ਹੈ। ਨਾਸਾ ਵੱਲੋਂ ਸ਼ੇਅਰ ਕੀਤੀ ਤਸਵੀਰ ਵਿੱਚ ਸੂਰਜ ਮੁਸਕਰਾਉਂਦਾ ਨਜ਼ਰ ਆ ਰਿਹਾ ਹੈ ।ਦਰਅਸਲ, ਨਾਸਾ ਦੀ ਸੋਲਰ ਡਾਇਨਾਮਿਕਸ ਆਬਜ਼ਰਵੇਟਰੀ ਨੇ ਸੂਰਜ ਦੀ ਤਸਵੀਰ ਖਿੱਚੀ ਹੈ, ਜਿਸ ਵਿੱਚ ਉਹ ‘ਮੁਸਕਰਾਉਂਦਾ’ ਨਜ਼ਰ ਆ ਰਿਹਾ ਹੈ। ਅਲਟਰਾ ਵਾਇਲੇਟ ਕਿਰਨਾਂ ਦੀ ਰੋਸ਼ਨੀ ਵਿੱਚ ਦਿਖਾਈ ਦੇਣ ਵਾਲੇ ਸੂਰਜ ‘ਤੇ ਇਹ ਕਾਲੇ ਧੱਬੇ ਕੋਰੋਨਲ ਹੋਲ ਵਜੋਂ ਜਾਣੇ ਜਾਂਦੇ ਹਨ। ਵਿਗਿਆਨੀਆਂ ਅਨੁਸਾਰ ਇਹ ਉਹ ਖੇਤਰ ਹਨ ਜਿਥੇ ਤੇਜ਼ ਸੂਰਜੀ ਹਵਾਵਾਂ ਪੁਲਾੜ ਵਿੱਚ ਚਲਦੀਆਂ ਹਨ। ਨਾਸਾ ਨੇ ਇਹ ਤਸਵੀਰ 27 ਅਕਤੂਬਰ ਨੂੰ ਲਈ ਸੀ।





News Source link

- Advertisement -

More articles

- Advertisement -

Latest article