38.5 C
Patiāla
Saturday, April 27, 2024

ਆਈਟੀ ਨਿਯਮਾਂ ਨਾਲ ਸੋਸ਼ਲ ਮੀਡੀਆ ਮੰਚਾਂ ਦੀ ਗ਼ਲਤ ਸੂਚਨਾਵਾਂ ’ਤੇ ਕਾਰਵਾਈ ਦੀ ਜ਼ਿੰਮੇਵਾਰੀ ਵਧੀ: ਚੰਦਰਸ਼ੇਖਰ

Must read


ਨਵੀਂ ਦਿੱਲੀ, 29 ਅਕਤੂਬਰ

ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਅੱਜ ਕਿਹਾ ਕਿ ਸੂਚਨਾ ਤਕਨਾਲੋਜੀ ਨਿਯਮਾਂ ਵਿੱਚ ਕੀਤੀਆਂ ਸੋਧਾਂ ਸੋਸ਼ਲ ਮੀਡੀਆ ਕੰਪਨੀਆਂ ’ਤੇ ਹੋਰ ਵਧੇਰੇ ਸਾਵਧਾਨ ਰਹਿਣ ਦੀ ਜ਼ਿੰਮੇਵਾਰੀ ਪਾਉਣਗੀਆ ਤਾਂ ਜੋ ਉਨ੍ਹਾਂ ਦੇ ਮੰਚ ’ਤੇ ਕੋਈ ਵੀ ਗੈਰ-ਕਾਨੂੰਨੀ ਸਮੱਗਰੀ ਜਾਂ ਗਲਤ ਜਾਣਕਾਰੀ ਪੋਸਟ ਨਾ ਕੀਤੀ ਜਾ ਸਕੇ। ਸਰਕਾਰ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਉਪਲਬਧ ਸਮੱਗਰੀ ਅਤੇ ਹੋਰ ਮੁੱਦਿਆਂ ਬਾਰੇ ਦਰਜ ਸ਼ਿਕਾਇਤਾਂ ਦੇ ਢੁਕਵੇਂ ਨਿਬੇੜੇ ਲਈ ਆਈਟੀ ਨਿਯਮਾਂ ਵਿੱਚ ਬਦਲਾਅ ਕਰਦੇ ਹੋਏ ਤਿੰਨ ਮਹੀਨਿਆਂ ਵਿੱਚ ਅਪੀਲ ਕਮੇਟੀਆਂ ਬਣਾਉਣ ਦਾ ਐਲਾਨ ਕੀਤਾ। ਇਹ ਕਮੇਟੀਆਂ ਮੇਟਾ ਅਤੇ ਟਵਿੱਟਰ ਵਰਗੀਆਂ ਸੋਸ਼ਲ ਮੀਡੀਆ ਕੰਪਨੀਆਂ ਦੁਆਰਾ ਸਮੱਗਰੀ ਦੇ ਨਿਯਮ ਬਾਰੇ ਕੀਤੇ ਫੈਸਲਿਆਂ ਦੀ ਸਮੀਖਿਆ ਕਰਨ ਦੇ ਯੋਗ ਹੋਣਗੀਆਂ।



News Source link

- Advertisement -

More articles

- Advertisement -

Latest article