39.2 C
Patiāla
Thursday, May 9, 2024

ਮਸਕਟ ’ਚ ਫਸੇ ਭਾਰਤੀਆਂ ਨੇ ਭਗਵੰਤ ਮਾਨ ਕੋਲ ਕੀਤੀ ਮਦਦ ਦੀ ਅਪੀਲ

Must read


ਰਾਜਵਿੰਦਰ ਰੌਂਤਾ

ਨਿਹਾਲ ਸਿੰਘ ਵਾਲਾ/ ਮੋਗਾ, 28 ਅਕਤੂਬਰ

ਰੋਜ਼ੀ-ਰੋਟੀ ਲਈ ਮਸਕਟ ਗਏ ਦੋ ਦਰਜਨ ਕਰੀਬ ਭਾਰਤੀਆਂ ਨੂੰ ਕੰਮ ਕਰਨ ਲਈ ਵੀਜ਼ਾ ਨਾ ਹੋਣ ਕਰਕੇ ਕੰਪਨੀ ਵੱਲੋਂ ਬੰਦੀ ਬਣਾ ਕੇ ਵੀਜ਼ਾ ਫੀਸ ਲਈ ਕਥਿਤ ਤੌਰ ’ਤੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਹਫ਼ਤੇ ਤੋਂ ਕਥਿਤ ਤੌਰ ’ਤੇ ਭੁੱਖਣ-ਭਾਣੇ ਨੌਜਵਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਦਦ ਲਈ ਅਪੀਲ ਕੀਤੀ ਹੈ। ਨੌਜਵਾਨਾਂ ਵਿਚੋਂ ਇਕ ਨਿਹਾਲ ਸਿੰਘ ਵਾਲਾ ਅਤੇ ਇਕ ਬਾਘਾਪੁਰਾਣਾ ਨਾਲ ਸਬੰਧਤ ਹੈ। ਉਨ੍ਹਾਂ ਨਿਹਾਲ ਸਿੰਘ ਵਾਲਾ ਦੇ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਰਾਜਪਾਲ ਸਿੰਘ ਨੂੰ ਵੀਡੀਓ ਰਾਹੀਂ ਸੰਬੋਧਨ ਹੋ ਕੇ ਦੱਸਿਆ ਕਿ ਉਹ ਏਜੰਟਾਂ ਨੂੰ ਪ੍ਰਤੀ ਵਿਅਕਤੀ ਸੱਠ ਤੋਂ ਨੱਬੇ ਹਜ਼ਾਰ ਰੁਪਏ ਭਰ ਕੇ ਮਸਕਟ ਗਏ ਸਨ। ਏਜੰਟਾਂ ਨੇ ਵਿਜ਼ਟਰ ਵੀਜ਼ੇ ਉਪਰ ਭੇਜ ਦਿੱਤਾ। ਕੰਪਨੀ ਵੱਲੋਂ ਵਰਕ ਪਰਮਿਟ ਨਾ ਹੋਣ ਕਰਕੇ ਨੱਬੇ ਹਜ਼ਾਰ ਰੁਪਏ ਪ੍ਰਤੀ ਵਿਅਕਤੀ ਕਥਿਤ ਮੰਗ ਕੀਤੀ ਜਾ ਰਹੀ ਅਤੇ ਹਫ਼ਤੇ ਤੋਂ ਖਾਣਾ ਵੀ ਨਹੀਂ ਦਿੱਤਾ। ਫਸੇ ਨੌਜਵਾਨਾਂ ਵਿੱਚ ਸੁਖਵਿੰਦਰ ਸਿੰਘ ਗੁਰਦਾਸਪੁਰ, ਗੁਰਲਾਲ ਸਿੰਘ ਮਾਨਸਾ, ਜਸਕਰਨ ਸਿੰਘ ਬਾਘਾਪੁਰਾਣਾ ਤੇ ਜਗਦੀਪ ਸਿੰਘ ਨਿਹਾਲ ਸਿੰਘ ਵਾਲਾ ਹਨ। ਬਾਕੀ ਯੂਪੀ, ਬਿਹਾਰ ਤੇ ਹੋਰ ਰਾਜਾਂ ਤੋਂ ਹਨ। ਪੀੜਤ ਨੌਜਵਾਨਾਂ ਨੇ ਵੀਡੀਓ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ, ਦੇਸ਼ ਵਾਪਸੀ ਯਕੀਨੀ ਬਣਾਈ ਜਾਵੇ ਤੇ ਧੋਖੇਬਾਜ਼ ਏਜੰਟਾਂ ਖ਼ਿਲਾਫ਼ ਕਾਰਵਾਈ ਕਰਕੇ ਪੈਸੇ ਵਾਪਸ ਕਰਵਾਏ ਜਾਣ । ਆਪ ਦੇ ਸਰਕਲ ਇੰਚਾਰਜ ਰਾਜਪਾਲ ਸਿੰਘ ਨੇ ਦੱਸਿਆ ਕਿ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਰਾਹੀਂ ਮੁੱਖ ਮੰਤਰੀ ਨਾਲ ਸੰਪਰਕ ਕਰਕੇ ਨੌਜਵਾਨਾਂ ਦੀ ਰਿਹਾਈ ਲਈ ਚਾਰੋ ਜੋਈ ਕੀਤੀ ਜਾ ਰਹੀ ਹੈ।





News Source link

- Advertisement -

More articles

- Advertisement -

Latest article