28.7 C
Patiāla
Monday, May 6, 2024

ਰੈੱਡੀਜ਼ ਲੈਬਾਰਟਰੀਜ਼, ਸਿਪਲਾ ਅਤੇ ਅਰਬਿੰਦੋ ਫਾਰਮਾ ਨੇ ਅਮਰੀਕੀ ਮਾਰਕੀਟ ’ਚੋਂ ਆਪਣੇ ਕੁਝ ਉਤਪਾਦ ਵਾਪਸ ਮੰਗਵਾਏ

Must read


ਨਵੀਂ ਦਿੱਲੀ, 23 ਅਕਤੂਬਰ

ਡਾ. ਰੈੱਡੀਜ਼ ਲੈਬਾਰਟਰੀਜ਼, ਸਿਪਲਾ ਅਤੇ ਅਰਬਿੰਦੋ ਫਾਰਮਾ ਵਰਗੀਆਂ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀਆਂ ਨੇ ਕੁਝ ਸਮੱਸਿਆਵਾਂ ਕਾਰਨ ਅਮਰੀਕੀ ਬਾਜ਼ਾਰ ਤੋਂ ਆਪਣੇ ਵੱਖ-ਵੱਖ ਉਤਪਾਦਾਂ ਨੂੰ ਵਾਪਸ ਮੰਗਵਾਉਣ ਦਾ ਫੈਸਲਾ ਕੀਤਾ ਹੈ। ਯੂਐੱਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਯੂਐੱਸਐੱਫਡੀਏ) ਦੀ ਇੱਕ ਐਨਫੋਰਸਮੈਂਟ ਰਿਪੋਰਟ ਦੇ ਅਨੁਸਾਰ, ਡਾਕਟਰ ਰੈੱਡੀਜ਼ ਲੈਬਾਰਟਰੀਜ਼ ਦੀ ਯੂਐੱਸ ਯੂਨਿਟ ਨੇ ‘ਵਿਟਾਮਿਨ-ਕੇ’ ਦੀ ਕਮੀ ਵਾਲੇ ਫਾਈਟੋਨੋਡੀਓਨ ਦੀਆਂ 2,838 ਸ਼ੀਸ਼ੀਆਂ ਨੂੰ ਵਾਪਸ ਮੰਗਵਾਈਆਂ ਹਨ। ਯੂਐੱਸਐੱਫਡੀਏ ਮੁਤਾਬਕ ਡਾ. ਰੈੱਡੀਜ਼ ਲੈਬਾਰਟਰੀਜ਼ ਅਸਫਲ ਸਥਿਰਤਾ ਨਿਰਦੇਸ਼ਾਂ ਕਾਰਨ ਆਪਣੇ ਉਤਪਾਦ ਵਾਪਸ ਮੰਗਵਾ ਰਹੀ ਹੈ। ਯੂਐੱਸਐੱਫਡੀਏ ਨੇ ਕਿਹਾ ਕਿ ਇਸ ਤੋਂ ਇਲਾਵਾ, ਸਿਪਲਾ ਦੀ ਯੂਐੱਸ ਆਰਮ ਆਰਫਰਮੋਟੇਰੋਲ ਟਾਰਟਰੇਟ ਇਨਹੇਲੇਸ਼ਨ ਸੋਲਿਊਸ਼ਨ ਦੇ 9,041 ਡੱਬੇ ਵਾਪਸ ਮੰਗਵਾ ਰਹੀ ਹੈ। ਯੂਐੱਸਐੱਫਡੀਏ ਮੁਤਾਬਕ ਹੈਦਰਾਬਾਦ ਸਥਿਤ ਔਰੋਬਿੰਦੋ ਫਾਰਮਾ ਦੀ ਇਕਾਈ ਔਰੋਮੈਡਿਕ ਫਾਰਮਾ ਐੱਲਐੱਲਸੀ ‘ਟਰੇਨੈਕਸਾਮਿਕ ਐਸਿਡ ਇੰਜੈਕਸ਼ਨ’ ਦੀਆਂ 88,080 ਸ਼ੀਸ਼ੀਆਂ ਵਾਪਸ ਮੰਗਵਾ ਰਹੀ ਹੈ। 





News Source link

- Advertisement -

More articles

- Advertisement -

Latest article