31.9 C
Patiāla
Monday, May 13, 2024

ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਪੁਲੀਸ ਨੇ ਕੀਤਾ ਫਲੈਗ ਮਾਰਚ

Must read


ਪੱਤਰ ਪ੍ਰੇਰਕ

ਆਦਮਪੁਰ ਦੋਆਬਾ (ਜਲੰਧਰ), 20 ਅਕਤੂਬਰ

ਐੱਸਐੱਸਪੀ ਸਵਰਨਜੀਤ ਸਿੰਘ ਦਿਹਾਤੀ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਆਦਮਪੁਰ ਪੁਲੀਸ ਵੱਲੋਂ ਡੀਐੱਸਪੀ ਸਰਬਜੀਤ ਰਾਏ ਆਦਮਪੁਰ ਦੀ ਅਗਵਾਈ ਹੇਠ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਫਲੈਗ ਮਾਰਚ ਬਾਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸਰਬਜੀਤ ਰਾਏ ਦੱਸਿਆ ਕਿ ਲਾਅ ਐਂਡ ਆਰਡਰ ਨੂੰ ਬਹਾਲ ਰੱਖਦੇ ਹੋਏ ਕੁਝ ਚੁਣੇ ਇਲਾਕਿਆਂ ਵਿੱਚ ਇਹ ਫਲੈਗ ਮਾਰਚ ਕਰਨ ਦਾ ਮੁੱਖ ਮਕਸਦ ਹੈ ਕਿ ਕਿਸੇ ਵੀ ਗੁੰਡਾ ਕਿਸਮ ਅਤੇ ਸ਼ਰਾਰਤੀ ਅਨਸਰ ਨੂੰ ਸ਼ਰਾਰਤ ਕਰਨ ਦਾ ਮੌਕਾ ਨਾ ਦਿੱਤਾ ਜਾਵੇ ਅਤੇ ਇਨ੍ਹਾਂ ਅਨਸਰਾਂ ਦੇ ਦਿਲਾਂ ਵਿੱਚ ਪੁਲੀਸ ਦਾ ਡਰ ਪੈਦਾ ਕੀਤਾ ਜਾਵੇ ਤਾ ਜੋ ਉਹ ਇਲਾਕੇ ਵਿੱਚ ਕੋਈ ਮਾੜੀ ਹਰਕਤ ਨਾ ਕਰ ਸਕਣ ਤੇ ਖੇਤਰ ਵਿੱਚ ਸਾਂਤੀ ਬਣੀ ਰਹੇ। ਉਨ੍ਹਾਂ ਕਿਹਾ ਕਿ ਫਲੈਗ ਮਾਰਚ ਕਰਨ ਦਾ ਅਸਲ ਮਕਸਦ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕਰਨਾ ਵੀ ਹੈ ਤਾਂ ਜੋ ਆਦਮਪੁਰ ਦੇ ਸਮੂਹ ਇਲਾਕਿਆਂ ਵਿੱਚ ਅਮਨ ਸ਼ਾਂਤੀ ਬਣਾਏ ਰੱਖਣਾ ਉਨ੍ਹਾਂ ਦਾ ਮੁਢਲਾ ਫ਼ਰਜ ਵੀ ਹੈ। ਇਸ ਮੌਕੇ ਥਾਣਾ ਮੁਖੀ ਹਰਦੀਪ ਸਿੰਘ ਅਤੇ ਹੋਰ ਪੁਲੀਸ ਮੁਲਾਜ਼ਮ ਹਾਜ਼ਰ ਸਨ।



News Source link
#ਦਵਲ #ਦ #ਤਉਹਰ #ਦ #ਮਦਨਜ਼ਰ #ਪਲਸ #ਨ #ਕਤ #ਫਲਗ #ਮਰਚ

- Advertisement -

More articles

- Advertisement -

Latest article