34.9 C
Patiāla
Saturday, April 27, 2024

ਬਰਨਾਲਾ ’ਚ ਖੇਡਾਂ ਵਤਨ ਪੰਜਾਬ ਦੀਆਂ: ਸੂਬਾ ਪੱਧਰੀ ਬਾਸਕਟਬਾਲ, ਟੇਬਲ ਟੈਨਿਸ ਤੇ ਨੈੱਟਬਾਲ ਮੁਕਾਬਲੇ ਸ਼ੁਰੂ

Must read


ਪਰਸ਼ੋਤਮ ਬੱਲੀ

ਬਰਨਾਲਾ, 15 ਅਕਤੂਬਰ

ਪੰਜਾਬ ‘ਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸੂਬਾ ਪੱਧਰੀ ਬਾਸਕਟਬਾਲ, ਟੇਬਲ ਟੈਨਿਸ ਤੇ ਨੈੱਟਬਾਲ ਦੇ ਮੁਕਾਬਲਿਆਂ ਦਾ ਆਗਾਜ਼ ਅੱਜ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਇਥੇ ਐੱਸਡੀ ਕਾਲਜ ਵਿਖੇ ਕੀਤਾ। ਇਸ ਮੌਕੇ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਬਲਾਕ ਅਤੇ ਜ਼ਿਲ੍ਹਾ ਪੱਧਰ ਤੋਂ ਬਾਅਦ ਸੂਬਾ ਪੱਧਰ ‘ਤੇ ਕਰਵਾਈਆਂ ਜਾ ਰਹੀਆਂ ਖੇਡਾਂ ‘ਚ ਲਗਪਗ 3 ਲੱਖ ਖਿਡਾਰੀ ਭਾਗ ਲੈ ਰਹੇ ਹਨ। ਪੰਜਾਬ ਦੇ ਸਾਰੇ 350 ਬਲਾਕਾਂ ਦੇ 12500 ਪਿੰਡਾਂ ‘ਚੋਂ ਖਿਡਾਰੀ ਖੇਡਾਂ ਵਿਚ ਹਿੱਸਾ ਲੈ ਰਹੇ ਹਨ। ਕੁੱਲ 8000 ਖਿਡਾਰੀ ਸੂਬਾ ਪੱਧਰ ਉੱਤੇ ਪੁਜ਼ੀਸ਼ਨਾਂ ਹਾਸਲ ਕਰਕੇ ਰੁਪਏ 6 ਕਰੋੜ ਦੇ ਇਨਾਮਾਂ ਦੇ ਹੱਕਦਾਰ ਹੋਣਗੇ। ਉਨ੍ਹਾਂ ਦੱਸਿਆ ਕਿ ਬਰਨਾਲਾ ਵਿਖੇ ਕਰਵਾਈ ਜਾ ਰਹੀਆਂ ਸੂਬਾ ਪੱਧਰੀ ਖੇਡਾਂ ‘ਚ ਅੰਡਰ 14, 17, 21 ਅਤੇ 21-40  ਵਰਗ ਦੇ ਖਿਡਾਰੀ ਭਾਗ ਲੈ ਰਹੇ ਹਨ ਹਨ। 14-14 ਟੀਮਾਂ ਅੰਡਰ 14 ਅਤੇ 17 ਵਰਗ ‘ਚ ਭਾਗ ਲੈ ਰਹੀਆਂ ਹਨ, ਜਦਕਿ 12 ਟੀਮਾਂ ਅੰਡਰ 21 ਉਮਰ ਵਰਗ ਅਤੇ 8 ਟੀਮਾਂ 21 ਤੋਂ 40 ਉਮਰ ਵਰਗ ‘ਚ ਭਾਗ ਲੈ ਰਹੀਆਂ ਹਨ। ਸਮਾਗਮ ਦੀ ਸ਼ੁਰੂਆਤ ਖੇਡ ਮੰਤਰੀ ਨੇ ਖੇਡ ਵਿਭਾਗ ਦਾ ਝੰਡਾ ਲਹਿਰਾ ਕੇ ਕੀਤੀ, ਜਿਸ ਮਗਰੋਂ ਐੱਸਡੀ ਕਾਲਜ ਬਰਨਾਲਾ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਅਤੇ ਗਿੱਧੇ ਦੀ ਟੀਮ ਨੇ ਪੇਸ਼ਕਾਰੀਆਂ ਦਿੱਤੀਆਂ। ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨੇ ਖੇਡਾਂ ਨੂੰ ਮੁੜ ਉਤਸ਼ਾਹਿਤ ਕੀਤਾ ਹੈ। ਬਰਨਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਦਾ ਨੈੱਟਬਾਲ ਦਾ ਪ੍ਰਦਰਸ਼ਨੀ ਮੈਚ ਕਰਵਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਉਪ ਮੰਡਲ ਮੈਜਿਸਟਰੇਟ ਬਰਨਾਲਾ ਗੋਪਾਲ ਸਿੰਘ, ਪੀਜੀਓ ਸੁਖਪਾਲ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਬਰਨਾਲਾ ਜਸਪ੍ਰੀਤ ਸਿੰਘ, ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੇਐੱਨ ਸ਼ਰਮਾ ਅਤੇ ਵਿੱਤ ਸਕੱਤਰ ਮੁਕੰਦ ਲਾਲ ਬਾਂਸਲ, ਪ੍ਰਿੰਸੀਪਲ ਐੱਸਡੀ ਕਾਲਜ ਰਮਾ ਸ਼ਰਮਾ, ਪ੍ਰਿੰਸੀਪਲ ਐੱਸਡੀ ਕਾਲਜ ਆਫ ਐਜੂਕੇਸ਼ਨ ਤਪਨ ਸਾਹੂ, ਪ੍ਰੋਫੈਸਰ ਬਲਵਿੰਦਰ ਸ਼ਰਮਾ, ਸਬ ਇੰਸਪੈਕਟਰ ਅਵਤਾਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ। ਸੂਬਾ ਪੱਧਰ ਦੇ ਬਾਸਕਟਬਾਲ ਦੇ ਮੁਕਾਬਲੇ ਪੱਕਾ ਬਾਗ ਸਟੇਡੀਅਮ ਧਨੌਲਾ ਅਤੇ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਕਰਵਾਏ ਜਾਣਗੇ। ਟੇਬਲ ਟੈਨਿਸ ਦੇ ਮੁਕਾਬਲੇ ਐੱਲਬੀਐੱਸ ਕਾਲਜ ਬਰਨਾਲਾ ਅਤੇ ਨੈੱਟਬਾਲ ਦੇ ਮੁਕਾਬਲੇ ਐੱਸਡੀ ਕਾਲਜ ਬਰਨਾਲਾ ਵਿਖੇ ਕਰਵਾਏ ਜਾਣਗੇ।





News Source link

- Advertisement -

More articles

- Advertisement -

Latest article