45.8 C
Patiāla
Saturday, May 18, 2024

ਮਹਿਲਾ ਏਸ਼ੀਆ ਕੱਪ: ਭਾਰਤੀ ਕ੍ਰਿਕਟ ਟੀਮ ਫਾਈਨਲ ’ਚ

Must read


ਸਿਲਹਟ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਇੱਥੇ ਸੈਮੀਫਾਈਨਲ ਵਿੱਚ ਥਾਈਲੈਂਡ ਨੂੰ 74 ਦੌੜਾਂ ਨਾਲ ਹਰਾ ਕੇ ਮਹਿਲਾ ਟੀ-20 ਏਸ਼ੀਆ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤ ਦਾ ਹੁਣ ਸ਼ਨਿਚਰਵਾਰ ਨੂੰ ਫਾਈਨਲ ਵਿੱਚ ਸ੍ਰੀਲੰਕਾ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਦੂਜੇ ਸੈਮੀਫਾਈਨਲ ਵਿੱਚ ਪਾਕਿਸਤਾਨ ਨੂੰ ਫਸਵੇਂ ਮੁਕਾਬਲੇ ਵਿੱਚ ਮਹਿਜ਼ ਇੱਕ ਦੌੜ ਨਾਲ ਹਰਾਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ੈਫਾਲੀ ਵਰਮਾ ਦੀਆਂ 42 ਦੌੜਾਂ ਅਤੇ ਕਪਤਾਨ ਹਰਮਨਪ੍ਰੀਤ ਕੌਰ ਦੀਆਂ 36 ਦੌੜਾਂ ਦੀ ਬਦੌਲਤ ਛੇ ਵਿਕਟਾਂ ਦੇ ਨੁਕਸਾਨ ’ਤੇ 148 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਥਾਈਲੈਂਡ ਦੀ ਟੀਮ ਪੂਰੇ ਓਵਰ ਖੇਡ ਕੇ ਨੌਂ ਵਿਕਟਾਂ ਗੁਆ ਕੇ ਸਿਰਫ 74 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਦੀਪਤੀ ਸ਼ਰਮਾ ਨੇ ਤਿੰਨ, ਰਾਜੇਸ਼ਵਰੀ ਗਾਇਕਵਾੜ ਨੇ ਦੋ ਅਤੇ ਰੇਣੂਕਾ ਸਿੰਘ, ਸਨੇਹ ਰਾਣਾ ਤੇ ਸ਼ੈਫਾਲੀ ਵਰਮਾ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ





News Source link

- Advertisement -

More articles

- Advertisement -

Latest article