32.1 C
Patiāla
Friday, May 17, 2024

ਹਮੇਸ਼ਾ ਪ੍ਰਸ਼ਾਸਕ ਨਹੀਂ ਬਣਿਆ ਰਹਿ ਸਕਦਾ: ਗਾਂਗੁਲੀ

Must read


ਕੋਲਕਾਤਾ, 13 ਅਕਤੂਬਰ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਤੋਂ ਰਵਾਨਗੀ ਦੀਆਂ ਚਰਚਾਵਾਂ ਵਿਚਾਲੇ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਅੱਜ ਕਿਹਾ ਕਿ ਉਹ ਹਮੇਸ਼ਾ ਪ੍ਰਸ਼ਾਸਕ ਨਹੀਂ ਬਣੇ ਰਹਿ ਸਕਦੇ। ਬੋਰਡ ਦੇ ਆਗਾਮੀ ਸਾਲਾਨਾ ਆਮ ਇਜਲਾਸ ਵਿੱਚ ਗਾਂਗੁਲੀ ਦੀ ਥਾਂ ’ਤੇ 1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰੋਜਰ ਬਿਨੀ ਦਾ ਪ੍ਰਧਾਨ ਬਣਨਾ ਤੈਅ ਹੈ। ਗਾਂਗੁਲੀ ਨੇ ਇੱਥੇ ਬੰਧਨ ਬੈਂਕ ਦੇ ਇਕ ਪ੍ਰੋਗਰਾਮ ਦੌਰਾਨ ਵੱਖਰੇ ਤੌਰ ’ਤੇ ਗੱਲਬਾਤ ਦੌਰਾਨ ਕਿਹਾ, ‘‘ਤੁਸੀਂ ਹਮੇਸ਼ਾ ਨਹੀਂ ਖੇਡ ਸਕਦੇ। ਹਮੇਸ਼ਾ ਪ੍ਰਸ਼ਾਸਕ ਵੀ ਨਹੀਂ ਬਣੇ ਰਹਿ ਸਕਦੇ ਪਰ ਦੋਹਾਂ ਕੰਮਾਂ ਵਿੱਚ ਮਜ਼ਾ ਆਇਆ। ਸਿੱਕੇ ਦੇ ਦੋਵੇਂ ਪਹਿਲੂ ਦੇਖਣਾ ਮਜ਼ੇਦਾਰ ਰਿਹਾ। ਅੱਗੇ ਕੁਝ ਹੋਰ ਵੱਡਾ ਕਰਾਂਗਾ।’’ -ਪੀਟੀਆਈ





News Source link

- Advertisement -

More articles

- Advertisement -

Latest article