33.1 C
Patiāla
Wednesday, May 15, 2024

ਸੈਮਸੰਗ ਅਤੇ ਐੱਪਲ ਨਵੰਬਰ-ਦਸੰਬਰ ’ਚ ਫੋਨ ਸਾਫਟਵੇਅਰ 5 ਜੀ ਵਿੱਚ ਕਰਨਗੇ ਅਪਗਰੇਡ

Must read


ਨਵੀਂ ਦਿੱਲੀ, 12 ਅਕਤੂਬਰ

ਸੈਮਸੰਗ ਅਤੇ ਐੱਪਲ ਭਾਰਤ ਵਿੱਚ ਨਵੰਬਰ-ਦਸੰਬਰ ਵਿੱਚ ਆਪਣੇ 5ਜੀ ਫੋਨਾਂ ਲਈ ਸਾਫਟਵੇਅਰ ਨੂੰ ਅਪਗ੍ਰੇਡ ਕਰਨਗੇ। ਅਜਿਹਾ ਸਰਕਾਰ ਵੱਲੋਂ ਸਮਾਰਟਫੋਨ ਨਿਰਮਾਤਾਵਾਂ ਨੂੰ ਤੇਜ਼ੀ ਨਾਲ 5 ਜੀ ਨੈਟਵਰਕ ’ਤੇ ਤਬਦੀਲ ਹੋਣ ਲਈ ਜ਼ੋਰ ਦਿੱਤੇ ਜਾਣ ਬਾਅਦ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਅਕਤੂਬਰ ਨੂੰ ਪ੍ਰਮੁੱਖ ਦੂਰਸੰਚਾਰ ਅਪਰੇਟਰਾਂ ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜੀਓ ਰਾਹੀਂ ਕੁਝ ਚੋਣਵੇਂ ਸ਼ਹਿਰਾਂ ਵਿੱਚ 5 ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ ਸੀ। ਇਨ੍ਹਾਂ ਚੋਣਵੇਂ ਸ਼ਹਿਰਾਂ ਵਿੱਚ ਜ਼ਿਆਦਾਤਰ ਖਪਤਕਾਰ ਖਰਾਬ ਨੈਟਵਰਕ ਅਤੇ ਸਮਾਰਟਫੋਨ ਕੰਪਨੀਆਂ ਦੁਆਰਾ ਲੋੜੀਂਦੇ ਸਾਫਟਵੇਅਰ ਪੈਚਾਂ ਦੀ ਅਪਗ੍ਰੇਡੇਸ਼ਨ ਨਾ ਦਿੱਤੇ ਜਾਣ ਕਾਰਨ ਇਸ ਸੇਵਾ ਦਾ ਲਾਭ ਲੈਣ ਤੋਂ ਅਸਮਰਥ ਹਨ। 5 ਜੀ ਦੇ ਨਾਲ ਨਾ ਸਿਰਫ ਤੇਜ਼ ਇੰਟਰਨੈਟ ਮਿਲੇਗਾ ਸਗੋਂ ਤੇਜ਼ੀ ਨਾਲ ਆਰਥਿਕ ਤਰੱਕੀ ਅਤੇ ਰੁਜ਼ਗਾਰ ਨੂੰ ਵੀ ਹੁਲਾਰਾ ਮਿਲੇਗਾ। ਜ਼ਿਆਦਾਤਰ ਕੰਪਨੀਆਂ ਨੇ ਇਸ ’ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਐਪਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਦਸੰਬਰ ਵਿੱਚ ਆਈਫੋਨ ਖਪਤਕਾਰਾਂ ਲਈ 5ਜੀ ਸਾਫਟਵੇਅਰ ਅਪਡੇਟ ਦੀ ਸਹੂਲਤ ਸ਼ੁਰੂ ਕਰ ਦੇਵੇਗਾ। ਇਸ ਸਹੂਲਤ ਵਿੱਚ ਆਈਫੋਨ 14, 13, 12 ਅਤੇ ਆਈਫੋਨ ਐਸਈ ਮਾਡਲ ਸ਼ਾਮਲ ਹੋਣਗੇ। ਕੋਰਿਆਈ ਫੋਨ ਨਿਰਮਾਤਾ ਕੰਪਨੀ ਨੇ ਨਵੰਬਰ ਦੇ ਅੱਧ ਤੱਕ ਆਪਣੇ ਸਾਰੇ 5 ਜੀ ਫੋਨਾਂ ‘ਤੇ ਸਾਫਟਵੇਅਰ ਅਪਡੇਟ ਦੀ ਸਹੂਲਤ ਦੇਣ ਦੀ ਵਚਨਬੱਧਤਾ ਦੁਹਰਾਈ ਹੈ, ਤਾਂ ਜੋ ਭਾਰਤੀ ਖਪਤਕਾਰ ਤੇਜ਼ ਰਫ਼ਤਾਰ ਇੰਟਰਨੈੱਟ ਸੇਵਾਵਾਂ ਦਾ ਲਾਭ ਲੈ ਸਕਣ। -ਏਜੰਸੀ

 

 



News Source link

- Advertisement -

More articles

- Advertisement -

Latest article