23.9 C
Patiāla
Friday, May 3, 2024

ਨਿਰਮਲਾ ਸੀਤਾਰਾਮਨ ਦਾ ਅਮਰੀਕਾ ਦੌਰਾ ਭਲਕ ਤੋਂ

Must read


ਨਵੀਂ ਦਿੱਲੀ, 10 ਅਕਤੂਬਰ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਕੌਮਾਂਤਰੀ ਮੁਦਰਾ ਕੋਸ਼ (ਆਈਐਮਐਫ) ਅਤੇ ਵਿਸ਼ਵ ਬੈਂਕ ਦੀ ਸਾਲਾਨਾ ਮੀਟਿੰਗ ਵਿੱਚ ਹਿੱਸਾ ਲੈਣ ਲਈ ਮੰਗਲਵਾਰ ਨੂੰ ਅਮਰੀਕਾ ਜਾਣਗੇ। ਮੀਟਿੰਗ ਵਿੱਚ ਮੌਜੂਦਾ ਆਰਥਿਕ ਹਾਲਾਤ ’ਤੇ ਚਰਚਾ ਕੀਤੀ ਜਾਵੇਗੀ। ਵਿੱਤ ਮੰਤਰੀ ਇਸ ਦੌਰਾਨ ਜੀ 20 ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਨਾਲ ਵੀ ਮੀਟਿੰਗ ਕਰਨਗੇ। ਇਸ ਤੋਂ ਇਲਾਵਾ ਉਹ ਉਘੇ ਵਪਾਰੀਆਂ ਅਤੇ ਨਿਵੇਸ਼ਕਾਂ ਨਾਲ ਵੀ ਮੁਲਾਕਾਤ ਕਰਨਗੇ। ਸੀਤਾਰਾਮਨ 11 ਤੋਂ 16 ਅਕਤੂਬਰ ਤਕ ਅਮਰੀਕਾ ਦੀ ਆਪਣੀ ਛੇ ਦਿਨਾਂ ਦੀ ਯਾਤਰਾ ਦੌਰਾਨ ਅਮਰੀਕਾ ਦੀ ਵਿੱਤ ਮੰਤਰੀ ਜੈਨੇਟ ਯੇਲੇਨ ਅਤੇ ਵਿਸ਼ਵ ਬੈਂਕ ਦੇ ਚੇਅਰਮੈਨ ਡੇਵਿਸ ਮਲਪਾਸ ਨਾਲ ਵੱਖ-ਵੱਖ ਮੁਲਾਕਾਤ ਕਰਨਗੇ। ਉਹ ਜਾਪਾਨ, ਦੱਖਣੀ ਕੋਰੀਆ, ਸਾਊਦੀ ਅਰਬ, ਆਸਟਰੇਲੀਆ, ਭੂਟਾਨ, ਨਿਊਜ਼ੀਨੈਂਡ, ਮਿਸਰ, ਜਰਮਨੀ, ਮਾਰੀਸ਼ਸ਼, ਯੂਏਈ, ਈਰਾਨ ਅਤੇ ਨੀਦਰਲੈਂਡਜ਼ ਸਮੇਤ ਕਈ ਮੁਲਕਾਂ ਨਾਲ ਦੁਵੱਲੀ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਯੂਰਪੀ ਕਮਿਸ਼ਨ ਅਤੇ ਯੂਐਨਡੀਪੀ ਦੇ ਨੇਤਾਵਾਂ ਅਤੇ ਮੁਖੀਆਂ ਨਾਲ ਵੀ ਉਹ ਮੀਟਿੰਗਾਂ ਕਰਨਗੇ। ਇਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, ‘‘ ਕੇਂਦਰੀ ਵਿੱਤ ਮੰਤਰੀ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਨਿਰਮਲਾ ਸੀਤਾਰਾਮਨ 11 ਅਕਤੂਬਰ 2022 ਤੋਂ ਅਮਰੀਕਾ ਦੀ ਯਾਤਰਾ ਕਰਨਗੇ। -ਏਜੰਸੀ



News Source link

- Advertisement -

More articles

- Advertisement -

Latest article