35.8 C
Patiāla
Saturday, May 18, 2024

ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਰੋਹਤਕ ਤੇ ਗੁੜਗਾਓਂ ਦਾ ਦਬਦਬਾ

Must read


ਫਰੀਦਾਬਾਦ: ਸੈਕਟਰ-14 ਸਥਿਤ ਮਾਨਵ ਰਚਨਾ ਇੰਟਰਨੈਸ਼ਨਲ ਸਕੂਲ ਵਿੱਚ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੀ 55ਵੀਂ ਡਾ.ਓ.ਪੀ.ਭੱਲਾ ਹਰਿਆਣਾ ਸਟੇਟ ਸਬ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਅੱਜ ਸਮਾਪਤ ਹੋ ਗਈ। ਚੈਂਪੀਅਨਸ਼ਿਪ ਵਿੱਚ ਰੋਹਤਕ ਅਤੇ ਗੁੜਗਾਓਂ ਦੇ ਖਿਡਾਰੀਆਂ ਦਾ ਦਬਦਬਾ ਰਿਹਾ ਜਦਕਿ ਅੰਡਰ-11 ਲੜਕਿਆਂ ਦੇ ਵਰਗ ਵਿੱਚ ਫਰੀਦਾਬਾਦ ਨੇ ਜਿੱਤ ਦਰਜ ਕੀਤੀ। ਇਸ ਮੌਕੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਦੇਵੇਂਦਰ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ। ਹਰਿਆਣਾ ਬੈਡਮਿੰਟਨ ਸੰਘ ਦੇ ਜਨਰਲ ਸਕੱਤਰ ਅਜੈ ਸਿੰਘਾਨੀਆ, ਐੱਸ. ਮਿਸ਼ਰਾ, ਜ਼ਿਲ੍ਹਾ ਫ਼ਰੀਦਾਬਾਦ ਬੈਡਮਿੰਟਨ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਅਮਿਤ ਭੱਲਾ, ਮਾਨਵ ਰਚਨਾ ਸਪੋਰਟਸ ਅਕੈਡਮੀ ਦੇ ਡਾਇਰੈਕਟਰ ਸਰਕਾਰ ਤਲਵਾੜ ਦਾ ਜ਼ਿਲ੍ਹਾ ਫ਼ਰੀਦਾਬਾਦ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੰਜੇ ਸਪਰਾ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਵਾਗਤ ਕੀਤਾ। -ਪੱਤਰ ਪ੍ਰੇਰਕ





News Source link

- Advertisement -

More articles

- Advertisement -

Latest article