26.6 C
Patiāla
Sunday, April 28, 2024

ਹਾਕੀ: ਹਰਮਨਪ੍ਰੀਤ ਸਿੰਘ ‘ਸਾਲ ਦਾ ਸਰਵੋਤਮ ਖਿਡਾਰੀ’ ਚੁਣਿਆ

Must read


ਨਵੀਂ ਦਿੱਲੀ/ਬੰਗਲੂਰੂ/ਲੁਸਾਨੇ (ਸਵਿਟਜ਼ਰਲੈਂਡ), 7 ਅਕਤੂਬਰ

ਭਾਰਤੀ ਪੁਰਸ਼ ਹਾਕੀ ਟੀਮ ਦੇ ਡਿਫੈਂਡਰ ਅਤੇ ਉਪ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਲਗਾਤਾਰ ਦੂਜੀ ਵਾਰ ਐੱਫਆਈਐੱਚ ਦਾ ‘ਸਾਲ ਦਾ ਸਰਵੋਤਮ ਖਿਡਾਰੀ’ ਚੁਣਿਆ ਗਿਆ ਹੈ। ਹਰਮਨਪ੍ਰੀਤ ਪੁਰਸ਼ ਵਰਗ ਵਿੱਚ ਲਗਾਤਾਰ ਇਹ ਐਵਾਰਡ ਜਿੱਤਣ ਵਾਲਾ ਚੌਥਾ ਖਿਡਾਰੀ ਹੈ।

ਇਸ ਤੋਂ ਪਹਿਲਾਂ ਨੈਦਰਲੈਂਡਜ਼ ਦਾ ਤਿਊਨ ਡੀ ਨੂਜੀਅਰ, ਆਸਟਰੇਲੀਆ ਦਾ ਜੈਮੀ ਡਵੇਅਰ ਅਤੇ ਬੈਲਜੀਅਮ ਦਾ ਆਰਥਰ ਵਾਨ ਡੋਰੇਨ ਇਸ ਸੂਚੀ ਵਿੱਚ ਸ਼ਾਮਲ ਹਨ। ਇਸੇ ਦੌਰਾਨ ਸਰਵੋਤਮ ਖ਼ਿਡਾਰੀ ਚੁਣੇ ਜਾਣ ’ਤੇ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀ ਉਸ ਨੂੰ ਆਪਣੀ ਖੇਡ ਨੂੰ ਸੁਧਾਰਨ ਲਈ ਉਤਸ਼ਾਹਿਤ ਕਰੇਗੀ। ਐਫਆਈਐੱਚ ਨੇ ਇੱਕ ਬਿਆਨ ਵਿੱਚ ਕਿਹਾ, ‘‘ਹਰਮਨਪ੍ਰੀਤ ਆਧੁਨਿਕ ਯੁੱਗ ਦਾ ਹਾਕੀ ਸੁਪਰਸਟਾਰ ਹੈ। ਉਹ ਸ਼ਾਨਦਾਰ ਡਿਫੈਂਡਰ ਹੈ ਜਿਸ ਵਿੱਚ ਵਿਰੋਧੀ ਨੂੰ ਪਛਾੜਨ ਲਈ ਸਹੀ ਸਮੇਂ ’ਤੇ ਸਹੀ ਜਗ੍ਹਾ ਪਹੁੰਚਣ ਦੀ ਬਿਹਤਰੀਨ ਸਮਰੱਥਾ ਹੈ।’’ ਬਿਆਨ ਵਿੱਚ ਕਿਹਾ ਗਿਆ ਕਿ ‘‘ਉਸ ਦੀ ਡ੍ਰਿਬਲਿੰਗ’ ਕਾਬਲੀਅਤ ਸ਼ਾਨਦਾਰ ਹੈ। ਉਹ ਕਾਫੀ ਗੋਲ ਕਰਦਾ ਹੈ। ਹੁਣ ਉਸ ਨੂੰ ਲਗਾਤਾਰ ਦੂਜੇ ਸਾਲ ਐੱਫਆਈਐੱਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ। ਹਰਮਨਪ੍ਰੀਤ ਸਿੰਘ ਨੂੰ ਕੁੱਲ 29.4 ਅੰਕ ਮਿਲੇ ਜਦਕਿ ਉਸ ਤੋਂ ਬਾਅਦ ਥਿਏਰੀ ਬ੍ਰਿੰਕਮੈਨ ਦੇ 23.6 ਅਤੇ ਟਾਮ ਬੂਨ ਦੇ 23.4 ਅੰਕ ਹਨ। ਭਾਰਤੀ ਹਾਕੀ ਟੀਮ ਕਪਤਾਨ ਨੇ ਐੱਫਆਈਐੱਚ ਹਾਕੀ ਪ੍ਰੋ ਲੀਗ 2021-22 ਵਿੱਚ 16 ਮੈਚਾਂ ਵਿੱਚ 18 ਗੋਲ ਦਾਗੇ, ਜਿਸ ਵਿੱਚ ਦੋ ਹੈਟ੍ਰਿਕਾਂ ਸ਼ਾਮਲ ਹਨ।

ਇਸੇ ਦੌਰਾਨ ਮਹਿਲਾ ਵਰਗ ਵਿੱਚ ਨੈਦਰਲੈਂਡਜ਼ ਦੀ ਫੈਲਿਸ ਐਲਬਰਸ (22) ਐੱਫਆਈਐੱਚ ਦੀ ਸਰਵੋਤਮ ਖਿਡਾਰਨ ਚੁਣੀ ਗਈ ਹੈ। ਉਹ ਜਰਮਨੀ ਦੀ ਨਤਾਸ਼ਾ ਕੈਲਰ (1999) ਤੋਂ ਬਾਅਦ ਐੱਫਆਈਐੱਚ ਦੀ ਸਰਵੋਤਮ ਖਿਡਾਰਨ ਦਾ ਐਵਾਰਡ ਜਿੱਤਣ ਵਾਲੀ ਦੂਜੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਹੈ। ਐਲਬਰਸ ਨੂੰ ਕੁੱਲ 29.1 ਅੰਕ ਮਿਲੇ ਹਨ। -ਪੀਟੀਆਈ/ਆਈਏਐੱਨਐੱਸ





News Source link

- Advertisement -

More articles

- Advertisement -

Latest article