26.6 C
Patiāla
Tuesday, April 30, 2024

ਪਹਿਲਾ ਇਕ ਰੋਜ਼ਾ: ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 9 ਦੌੜਾਂ ਨਾਲ ਹਰਾਇਆ

Must read


ਲਖਨਊ, 6 ਅਕਤੂਬਰ

ਦੱਖਣੀ ਅਫ਼ਰੀਕਾ ਦੀ ਟੀਮ ਨੇ ਮੇਜ਼ਬਾਨ ਭਾਰਤ ਨੂੰ ਅੱਜ ਇਥੇ ਪਹਿਲੇ ਇਕ ਰੋਜ਼ਾ ਕ੍ਰਿਕਟ ਮੈਚ ਵਿੱਚ 9 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫ਼ਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ਦੇ ਨੁਕਸਾਨ ਨਾਲ 249 ਦੌੜਾਂ ਬਣਾਈਆਂ, ਜਿਸ ਵਿੱਚ ਡੇਵਿਡ ਮਿੱਲਰ (ਨਾਬਾਦ 75) ਤੇ ਹੈਨਰਿਚ ਕਲਾਸਨ (ਨਾਬਾਦ 74) ਅਤੇ ਕੁਇੰਟਨ ਡੀਕਾਕ ਦੀਆਂ 48 ਦੌੜਾਂ ਦਾ ਅਹਿਮ ਯੋਗਦਾਨ ਰਿਹਾ। ਕਾਬਿਲੇਗੌਰ ਹੈ ਕਿ ਮੀਂਹ ਪੈਣ ਕਰਕੇ ਮੈਦਾਨ ਗਿੱਲਾ ਹੋਣ ਕਰਕੇ ਮੈਚ ਨੂੰ ਪੰਜਾਹ ਦੀ ਥਾਂ 40-40 ਓਵਰਾਂ ਦਾ ਕਰਨਾ ਪਿਆ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦਾ ਇਕ ਵੇਲੇ ਸਕੋਰ 17.4 ਓਵਰਾਂ ਵਿੱਚ 51/4 ਸੀ, ਪਰ ਸੰਜੂ ਸੈਮਸਨ ਨੇ 63 ਗੇਂਦਾਂ ’ਤੇ 86 ਨਾਬਾਦ ਦੌੜਾਂ ਦੀ ਪਾਰੀ ਖੇਡ ਕੇ ਜਿੱਤ ਦੀ ਉਮੀਦ ਬਣਾਈ, ਪਰ ਭਾਰਤੀ ਟੀਮ ਨਿਰਧਾਰਿਤ 40 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 240 ਦੌੜਾਂ ਹੀ ਬਣਾ ਸਕੀ। ਸੈਮਸਨ ਤੋਂ ਇਲਾਵਾ ਸ਼ਰਦੁਲ ਠਾਕੁਰ ਨੇ 33 ਦੌੜਾਂ ਦੀ ਪਾਰੀ ਖੇਡੀ।  -ਪੀਟੀਆਈ





News Source link

- Advertisement -

More articles

- Advertisement -

Latest article