23.9 C
Patiāla
Tuesday, April 30, 2024

ਟੀ-20 ਵਿਸ਼ਵ ਕੱਪ ’ਚ ਅੰਪਾਇਰਿੰਗ ਕਰਨਗੇ ਨਿਤਿਨ ਮੈਨਨ

Must read


ਦੁਬਈ: ਭਾਰਤ ਦੇ ਨਿਤਿਨ ਮੈਨਨ ਸਮੇਤ 16 ਅੰਪਾਇਰ ਆਸਟਰੇਲੀਆ ’ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ’ਚ ਅੰਪਾਇਰ ਹੋਣਗੇ। ਮੈਨਨ ਆਈਸੀਸੀ ਅੰਪਾਇਰਾਂ ਦੇ ਇਲੀਟ ਪੈਨਲ ਵਿਚ ਇੱਕੋ-ਇੱਕ ਭਾਰਤੀ ਹਨ। ਉਹ ਆਸਟਰੇਲੀਆ ਪਹੁੰਚ ਚੁੱਕੇ ਹਨ। ਆਈਸੀਸੀ ਨੇ ਟੂਰਨਾਮੈਂਟ ਦੇ ਪਹਿਲੇ ਗੇੜ ਅਤੇ ਸੁਪਰ 12 ਪੜਾਅ ਲਈ ਅਧਿਕਾਰੀਆਂ ਦਾ ਐਲਾਨ ਕਰ ਦਿੱਤਾ ਹੈ। ਆਈਸੀਸੀ ਨੇ ਇੱਕ ਬਿਆਨ ਵਿੱਚ ਕਿਹਾ, “ਟੂਰਨਾਮੈਂਟ ਵਿੱਚ ਕੁੱਲ 16 ਅੰਪਾਇਰ ਹੋਣਗੇ। ਰਿਚਰਡ ਕੇਟਲਬਰੋ, ਨਿਤਿਨ ਮੈਨਨ, ਕੁਮਾਰ ਧਰਮਸੇਨਾ ਅਤੇ ਮਰਾਇਸ ਇਰਾਸਮਸ ਨੇ 2021 ਫਾਈਨਲ ਵਿੱਚ ਵੀ ਅੰਪਾਇਰਿੰਗ ਕੀਤੀ ਸੀ, ਜਦੋਂ ਆਸਟਰੇਲੀਆ ਨੇ ਪਹਿਲਾ ਟੀ-20 ਵਿਸ਼ਵ ਕੱਪ ਜਿੱਤਿਆ ਸੀ।’’ -ਪੀਟੀਆਈ





News Source link

- Advertisement -

More articles

- Advertisement -

Latest article