45.2 C
Patiāla
Friday, May 17, 2024

ਰੁਪਏ ਦੀ ਕੀਮਤ 81.52 ਦੇ ਰਿਕਾਰਡ ਹੇਠਲੇ ਪੱਧਰ ’ਤੇ ਡਿੱਗੀ

Must read


ਨਵੀਂ ਦਿੱਲੀ, 26 ਸਤੰਬਰ

ਅਮਰੀਕੀ ਮੁਦਰਾ ’ਚ ਮਜ਼ਬੂਤੀ ਦੌਰਾਨ ਅੱਜ ਸ਼ੁਰੂਆਤੀ ਕਾਰੋਬਾਰ ’ਚ ਡਾਲਰ ਦੇ ਮੁਕਾਬਲੇ ਰੁਪਿਆ 43 ਪੈਸੇ ਡਿੱਗ ਕੇ 81.52 ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਯੂਕਰੇਨ ਦੇ ਸੰਘਰਸ਼ ਦੇ ਕਾਰਨ ਵਧ ਰਹੇ ਭੂ-ਰਾਜਨੀਤਿਕ ਜ਼ੋਖ਼ਮ, ਘਰੇਲੂ ਇਕੁਵਿਟੀ ਬਾਜ਼ਾਰਾਂ ਵਿੱਚ ਗਿਰਾਵਟ ਅਤੇ ਵਿਦੇਸ਼ੀ ਫੰਡਾਂ ਦੇ ਨਿਕਾਸ ਦਾ ਵੀ ਨਿਵੇਸ਼ਕਾਂ ’ਤੇ ਬੋਝ ਪਿਆ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪਿਆ ਡਾਲਰ ਦੇ ਮੁਕਾਬਲੇ 81.47 ’ਤੇ ਖੁੱਲ੍ਹਿਆ ਅਤੇ ਫਿਰ ਡਿੱਗ ਕੇ 81.52 ’ਤੇ ਆ ਗਿਆ। ਪਿਛਲੇ ਬੰਦ ਮੁੱਲ ਦੇ ਮੁਕਾਬਲੇ ਰੁਪਏ ਦੀ ਕੀਮਤ 43 ਪੈਸੇ ਹੋਰ ਘਟੀ ਹੈ। ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 30 ਪੈਸੇ ਟੁੱਟ ਕੇ 81.09 ਦੇ ਪੱਧਰ ’ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕ ਅੰਕ 0.67 ਫੀਸਦੀ ਵਧ ਕੇ 113.94 ’ਤੇ ਪਹੁੰਚ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.58 ਫੀਸਦੀ ਡਿੱਗ ਕੇ 85.65 ਡਾਲਰ ਪ੍ਰਤੀ ਬੈਰਲ ’ਤੇ ਰਿਹਾ। -ਪੀਟੀਆਈ



News Source link

- Advertisement -

More articles

- Advertisement -

Latest article