31.7 C
Patiāla
Friday, May 3, 2024

ਟੀ-20 ਕ੍ਰਿਕਟ ਲੜੀ: ਭਾਰਤ ਨੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ

Must read


ਨਾਗਪੁਰ, 23 ਸਤੰਬਰ

ਭਾਰਤ ਨੇ ਦੂਜੇ ਟੀ-20 ਕ੍ਰਿਕਟ ਮੁੁਕਾਬਲੇ ਵਿੱਚ ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਮੇਜ਼ਬਾਨ ਟੀਮ ਨੇ ਜਿੱਤ ਲਈ ਮਿਲਿਆ 91 ਦੌੜਾਂ ਦਾ ਟੀਚਾ 7.2 ਓਵਰਾਂ ਵਿੱਚ 92/4 ਦੇ ਸਕੋਰ ਨਾਲ ਪੂਰਾ ਕਰ ਲਿਆ। ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ ਨੇ ਨਾਬਾਦ 46 ਦੌੜਾਂ ਦੀ ਪਾਰੀ ਖੇਡੀ ਜਦਕਿ ਵਿਰਾਟ ਕੋਹਲੀ ਨੇ 11, ਹਾਰਦਿਕ ਪਾਂਡਿਆ ਨੇ 9 ਜਦਕਿ ਕੇ.ਐੱਲ. ਰਾਹੁਲ ਤੇ ਦਿਨੇਸ਼ ਕਾਰਤਿਕ ਨੇ 10-10 ਦੌੜਾਂ ਦਾ ਯੋਗਦਾਨ ਦਿੱਤਾ। ਮੀਂਹ ਕਰਕੇ ਮੈਚ ਨੂੰ 8-8 ਓਵਰਾਂ ਦਾ ਕਰ ਦਿੱਤਾ ਗਿਆ ਸੀ। ਆਸਟਰੇਲੀਆ ਲਈ ਕਪਤਾਨ ਆਰੋਨ ਫਿੰਚ ਨੇ 31 ਤੇ ਮੈਥਿਊ ਵੇਡ ਨੇ 43 ਦੌੜਾਂ ਬਣਾਈਆਂ ਸਨ। ਇਸ ਜਿੱਤ ਨਾਲ ਲੜੀ 1-1 ਨਾਲ ਬਰਾਬਰ ਹੋ ਗਈ ਹੈ। ਲੜੀ ਦਾ ਤੀਜਾ ਤੇ ਫੈਸਲਾਕੁਨ ਮੈਚ ਐਤਵਾਰ ਨੂੰ ਹੈਦਰਾਬਾਦ ਵਿੱਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਇੱਥੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਆਸਟਰੇਲਿਆਈ ਟੀਮ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ 8 ਓਵਰਾਂ ਵਿੱਚ ਆਰੋਨ ਫਿੰਚ ਦੀਆਂ 31 ਦੌੜਾਂ ਅਤੇ ਮੈਥਿਊ ਵੇਡ ਦੀਆਂ 43 ਦੌੜਾਂ ਸਦਕਾ 5 ਵਿਕਟਾਂ ਦੇ ਨੁਕਸਾਨ ’ਤੇ 90 ਦੌੜਾਂ ਬਣਾਈਆਂ ਸਨ। ਭਾਰਤ ਵੱਲੋਂ ਅਕਸ਼ਰ ਪਟੇਲ ਨੇ ਦੋ ਵਿਕਟਾਂ ਲਈਆਂ ਜਦਕਿ ਜਸਪ੍ਰੀਤ ਬੁਮਰਾਹ ਨੂੰ ਇੱਕ ਵਿਕਟ ਲਈ। 

ਮੈਚ ਦੌਰਾਨ ਅਕਸ਼ਰ ਪਟੇਲ (ਤਸਵੀਰ ਵਿੱਚ ਨਹੀਂ) ਦੀ ਗੇਂਦ ’ਤੇ ਆਊਟ ਹੁੰਦਾ ਹੋਇਆ ਗਲੈੱਨ ਮੈਕਸਵੈੱਲ। -ਫੋਟੋ: ਪੀਟੀਆਈ





News Source link

Previous articleCivil Engineer
Next articleKarl Morris Mind Factor
- Advertisement -

More articles

- Advertisement -

Latest article