27.8 C
Patiāla
Monday, May 13, 2024

ਨਾਵਲਕਾਰ ਮੋਹਨ ਕਾਹਲੋਂ ਨੂੰ ਸ਼ਰਧਾਂਜਲੀ

Must read


ਕੈਲਗਰੀ: ਪੰਜਾਬੀ ਸਾਹਿਤ ਸਭਾ, ਕੈਲਗਰੀ ਦੀ ਮਾਸਕ ਇਕੱਤਰਤਾ ਇੱਥੇ ਕੋਸੋ ਹਾਲ ਵਿੱਚ ਹੋਈ। ਸਭਾ ਦੀ ਪ੍ਰਧਾਨਗੀ ਸੁਰਿੰਦਰ ਗੀਤ ਅਤੇ ਲੋਕ ਲਹਿਰਾਂ ਦੀ ਆਗੂ ਡਾ. ਰਾਜਵੰਤ ਕੌਰ ਪ੍ਰੀਤ ਮਾਨ ਨੇ ਕੀਤੀ। ਸ਼ੁਰੂ ਵਿੱਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪ੍ਰਸਿੱਧ ਨਾਵਲਕਾਰ ਮੋਹਨ ਕਾਹਲੋਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜਗਦੇਵ ਸਿੱਧੂ ਨੇ ਮੋਹਨ ਕਾਹਲੋਂ ਦੇ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਦਾ ਵਰਨਣ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕਲਮ ਨੇ ਪੰਜਾਬੀ ਸਾਹਿਤ ਜਗਤ ਨੂੰ ਬੜੇ ਵਧੀਆ ਨਾਵਲ ਦਿੱਤੇ। ਉਨ੍ਹਾਂ ਦਾ ਪਹਿਲਾ ਨਾਵਲ ‘ਮਛਲੀ ਇਕ ਦਰਿਆ ਦੀ’ ਸੀ ਜੋ 1967 ਵਿੱਚ ਆਇਆ। ਇਸ ਤੋਂ ਇਲਾਵਾ ‘ਬੇੜੀ ਤੇ ਬਰੇਤਾ’(1970), ‘ਪਰਦੇਸੀ ਰੁੱਖ’ (1972), ‘ਗੋਰੀ ਨਦੀ ਦਾ ਗੀਤ’(1975), ‘ਬਾਰਾਂਦਰੀ ਦੀ ਰਾਣੀ’ (1976), ‘ਕਾਲੀ ਮਿੱਟੀ’ (1986) ਅਤੇ ‘ਵਹਿ ਗਏ ਪਾਣੀ’ (2003) ਆਦਿ ਨਾਵਲ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ। ਬਲਰਾਜ ਸਾਹਨੀ ਨੇ ਮੋਹਨ ਕਾਹਲੋਂ ਨੂੰ ‘ਬੋਲੀ ਦਾ ਸ਼ੈਹਨਸ਼ਾਹ’ ਆਖਿਆ ਹੈ। ਉਨ੍ਹਾਂ ਦੇ ਆਕਾਲ ਚਲਾਣੇ ਨਾਲ ਪੰਜਾਬੀ ਸਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਇਸ ਤੋਂ ਇਲਾਵਾ ਕੈਨੇਡਾ ਸਣੇ 15 ਦੇਸ਼ਾਂ ਦੀ ਮਹਾਰਾਣੀ ਅਲਿਜ਼ਾਬੈਥ ਦੂਜੀ ਦੀ ਮੌਤ ਉਪਰੰਤ ਮਨਾਏ ਜਾ ਰਹੇ ਸਰਕਾਰੀ ਤੇ ਜਨਤਕ ਸੋਗ ਵਿੱਚ ਸ਼ਰੀਕ ਹੋਣ ਦਾ ਮਤਾ ਪਾਸ ਕੀਤਾ ਗਿਆ।

ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਮੰਚ ਸੰਚਾਲਨ ਕਰਦਿਆਂ ਬਹੁਤ ਢੁੱਕਵੀਆਂ ਅਤੇ ਸਮਾਜ ਨਾਲ ਕਈ ਤਰ੍ਹਾਂ ਨਾਲ ਸਾਂਝ ਪਾਉਂਦੀਆਂ ਟਿੱਪਣੀਆਂ ਕਰ ਕੇ ਦਿਲਚਸਪੀ ਤੇ ਬਿਰਤੀ ਬਰਕਰਾਰ ਰੱਖੀ। ਮਿਸਾਲ ਵਜੋਂ ਬਿਜੜੇ ਦੇ ਆਲ੍ਹਣੇ ਤੇ ਚਰਵਾਹੇ ਦੀ ਸਿਆਣਪ, ਪੰਛੀਆਂ ਬਾਰੇ ਸ਼ਿਅਰ ਤੇ ਕਈ ਹੋਰ ਕਮਾਲ ਦੇ ਟੋਟਕੇ ਪੇਸ਼ ਕੀਤੇ। ਉਡੀਕ ਨਾਂ ਦੀ ਕਵਿਤਾ ਵੀ ਬਹੁਤ ਵਧੀਆ ਸੀ।

ਜਗਜੀਤ ਰਹਿਸੀ ਦੇ ਵਿਚਾਰ ਟੁੰਬਣ ਵਾਲੇ ਟੋਟਕੇ ਹੈਰਾਨ ਕਰਨ ਵਾਲੇ ਸਨ ਜਿਵੇਂ – ਮੰਜ਼ਿਲ ਸੇ ਗੁਮਰਾਹ ਭੀ ਕਰ ਦੇਤੇ ਹੈਂ ਲੋਗ, ਹਰ ਕਿਸੀ ਸੇ ਰਾਸਤਾ ਪੂਛਾ ਨਹੀਂ ਕਰਤੇ। ਪਰਮਜੀਤ ਸਿੰਘ ਭੰਗੂ ਨੇ ਇਨਕਲਾਬੀ ਕਵਿਤਾਵਾਂ ਦੇ ਅੰਸ਼ ਪੇਸ਼ ਕੀਤੇ। ਪ੍ਰਸ਼ੋਤਮ ਭਾਰਦਵਾਜ ਨੇ ਮਾਂ-ਬੋਲੀ ਦੇ ਹੱਕ ਵਿੱਚ ਦੁਨੀਆ ਭਰ ਦੇ ਮਹਾਨ ਲੇਖਕਾਂ, ਬੁੱਧਜੀਵੀਆਂ ਤੇ ਦਾਰਸ਼ਨਿਕਾਂ ਦੇ ਵਿਚਾਰ ਪੇਸ਼ ਕੀਤੇ।

ਰਬਿੰਦਰ ਨਾਥ ਟੈਗੋਰ, ਸ਼ਿਵ ਕੁਮਾਰ, ਪ੍ਰੋ. ਪੂਰਨ ਸਿੰਘ, ਬਰਨਾਰਡ ਸ਼ਾਅ, ਰਸੂਲ ਹਮਜ਼ਾਤੋਵ, ਵਾਸਿਲੀ ਸੁਖੇਮਲਿੰਸਕੀ, ਕੋਇਚੂਰ ਮਤਸੂਰ ਦੇ ਵਿਚਾਰ ਕਾਬਲੇ ਗੌਰ ਸਨ। ਦਿਲਾਵਰ ਸਮਰਾ ਨੇ ਨਾਨਕ ਬਾਣੀ ਦੇ ਉੱਘੇ ਪਹਿਲੂਆਂ ’ਤੇ ਚਾਨਣਾ ਪਾਇਆ ਤੇ ਇੱਕ ਲਤੀਫ਼ਾ ਸੁਣਾ ਕੇ ਸਭ ਨੂੰ ਹਸਾਇਆ। ਮਨਮੋਹਨ ਬਾਠ ਦਾ ਮਹਿੰਦਰ ਕਪੂਰ ਵਰਗੀ ਬੁਲੰਦ ਆਵਾਜ਼ ਵਿੱਚ ਗਾਇਆ ਗੀਤ ਸਭ ਨੂੰ ਕੀਲ ਕੇ ਰੱਖ ਗਿਆ। ਜਰਨੈਲ ਤੱਗੜ ਨੇ ਗ਼ਜ਼ਲ ਸੁਣਾਈ – ਸ਼ੌਕ ਇਨ੍ਹਾਂ ਦਾ ਚਾੜ੍ਹ ਕੇ ਪੌੜੀ, ਮਗਰੋਂ ਪੌੜੀ ਚੱਕਣ ਦਾ। ਸਰਬਜੀਤ ਕੌਰ ਉੱਪਲ ਨੇ ਟੂਣੇ ਬਾਰੇ ਕਵਿਤਾ ਸੁਣਾਈ। ਸ਼ਮਿੰਦਰ ਸਿੰਘ ਕੰਮੋਅ ਦੀ ਸਿਆਣਪ ਦੀ ਕਵਿਤਾ ਹਸਾ ਵੀ ਗਈ, ਵਿਚਾਰ-ਮਗਨ ਵੀ ਕਰ ਗਈ – ਦਾਗ਼ ਖੱਦਰ ’ਚੋਂ, ਚੱਪਲ ਵੱਧਰ ’ਚੋਂ, ਇੱਲਤੀ ਚਹੇਡਾਂ ’ਚੋਂ, ਪੰਜਾਬੀ ਕੈਨੇਡਾ ’ਚੋਂ, ਬਾਈ ਜੀ ਕੱਢਣੇ ਬਹੁਤ ਔਖੇ ਐ। ਡਾ. ਰਾਜਵੰਤ ਮਾਨ ਨੇ ਦੇਸ਼ ਪਿਆਰ ਤੇ ਅਮਨ ਦੀ ਕਵਿਤਾ ਸੁਣਾਈ। ਮਨਜੀਤ ਬਰਾੜ ਨੇ ਆਪਣੇ ਗੀਤ ਰਾਹੀਂ ਕਾਲਜ ਦੇ ਦਿਨਾਂ ਦੀ ਮਸਤੀ ਯਾਦ ਕਰਾ ਦਿੱਤੀ, ਕਹਿੰਦਾ – ਪਿੰਡ ਰੋਡੇ ਜਾਂਦੀ ਰੋਡਵੇਜ਼ ਦੀ ਲਾਰੀ ਚੰਗੀ ਸੀ। ਜੀਹਦੇ ਨਾਲ ਸਾਡੀ ਪੱਕੀ ਯਾਰੀ ਚੰਗੀ ਸੀ। ਜਗਦੇਵ ਸਿੱਧੂ ਨੇ ਮਰਹੂਮ ਮਲਕਾ ‘ਅਲਿਜ਼ਾਬੈਥ ਦੂਜੀ’ ਬਾਰੇ ਜਾਣਕਾਰੀ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਪੰਜਾਬੀ ਦੀ ਉੱਘੀ ਹਸਤੀ ਪ੍ਰੋ. ਨਬੀਲਾ ਰਹਿਮਾਨ ਦਾ ਝੰਗ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਬਣਨਾ ਸਮੂਹ ਪੰਜਾਬੀਆਂ ਲਈ ਬੜੇ ਫ਼ਖ਼ਰ ਦੀ ਗੱਲ ਹੈ। ਲੱਗਦੇ ਹੱਥ ਪੰਜਾਬੀ ਦੇ ਸਿਰੜੀ ਮੁਦੱਈ ਬੇ-ਨਿਆਜ਼ ਹਸਤੀ ਉਸਤਾਦ ਦਾਮਨ ਦੀ ਵਡਮੁੱਲੀ ਦੇਣ ਨੂੰ ਯਾਦ ਕੀਤਾ।

ਅੰਤ ਵਿੱਚ ਸੁਰਿੰਦਰ ਗੀਤ ਨੇ ਸਭਾ ਦੀ ਕਾਰਵਾਈ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਆਪਣੀ ਇੱਕ ਗ਼ਜ਼ਲ਼ ਕਹੀ। ਇਸ ਤੋਂ ਇਲਾਵਾ ਉਸ ਨੇ ਪਾਸ਼ ਦੀ ਕਵਿਤਾ ਅਤੇ ਸੰਤ ਰਾਮ ਉਦਾਸੀ ਦੇ ਗੀਤਾਂ ਦੀ ਗਹਿਰਾਈ ਬਾਰੇ ਵਿਚਾਰ ਰੱਖਦਿਆਂ ਨਿਰਣਾ ਕੀਤਾ ਕਿ ਉਨ੍ਹਾਂ ਦੀ ਪ੍ਰਸੰਗਕਤਾ ਹੁਣ ਵੀ ਓਨੀ ਹੀ ਹੈ ਅਤੇ ਇਹ ਸਦਾ ਹੀ ਰਹੇਗੀ। ਉਸ ਦਾ ਮੰਨਣਾ ਸੀ ਕਿ ਲੇਖਕਾਂ ਨੂੰ ਲੋਕਾਂ ਲਈ ਸਰਲ ਭਾਸ਼ਾ ਵਿੱਚ ਲਿਖਣਾ ਚਾਹੀਦਾ ਹੈ। ਅਖੀਰ ਵਿੱਚ ਉਸ ਨੇ ਸਮੂਹ ਪੇਸ਼ਕਾਰੀਆਂ ਬਾਰੇ ਸ਼ਲਾਘਾ ਕਰਦਿਆਂ ਹਾਜ਼ਰੀਨ ਦਾ ਧੰਨਵਾਦ ਕੀਤਾ।



News Source link
#ਨਵਲਕਰ #ਮਹਨ #ਕਹਲ #ਨ #ਸ਼ਰਧਜਲ

- Advertisement -

More articles

- Advertisement -

Latest article