31.9 C
Patiāla
Tuesday, May 21, 2024

ਕੈਨੇਡਾ ’ਚ ਦਾਖ਼ਲੇ ਲਈ ਕੋਵਿਡ ਵੈਕਸੀਨ ਦੀ ਸ਼ਰਤ ਖ਼ਤਮ ਹੋਣ ਦੀ ਸੰਭਾਵਨਾ

Must read


ਟੋਰਾਂਟੋ: ਕੈਨੇਡਾ ਵਿਚ ਦਾਖਲੇ ਲਈ ਕੋਵਿਡ ਵੈਕਸੀਨ ਦੀ ਸ਼ਰਤ ਜਲਦੀ ਹੀ ਖ਼ਤਮ ਹੋ ਸਕਦੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸਤੰਬਰ ਦੇ ਅਖ਼ੀਰ ਤੱਕ ਇਸ ਬਾਰੇ ਫ਼ੈਸਲਾ ਲੈ ਲਿਆ ਜਾਵੇਗਾ। ਇਸ ਤੋਂ ਇਲਾਵਾ ਹਵਾਈ ਅੱਡਿਆਂ ’ਤੇ ਰੈਂਡਮ ਟੈਸਟਿੰਗ ਵੀ ਖ਼ਤਮ ਕੀਤੇ ਜਾਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਅਮਰੀਕਾ ਵਾਂਗ ਕੈਨੇਡਾ ਨੇ ਵੀ ਮੁਲਕ ਵਿਚ ਦਾਖਲ ਹੋਣ ਵਾਲੇ ਸਾਰਿਆਂ ਲਈ ਕਰੋਨਾ ਵੈਕਸੀਨ ਲਾਜ਼ਮੀ ਕਰ ਦਿੱਤਾ ਸੀ। ਅਮਰੀਕਾ ਵੱਲੋਂ 30 ਸਤੰਬਰ ਤੱਕ ਵੈਕਸੀਨ ਦੀ ਸ਼ਰਤ ਖ਼ਤਮ ਕੀਤੇ ਜਾਣ ਬਾਰੇ ਅਜੇ ਤੱਕ ਕੁਝ ਸਪੱਸ਼ਟ ਨਹੀਂ ਹੈ। ਕੈਨੇਡਾ ਵਿਚ ਕਰੋਨਾ ਵੈਕਸੀਨ ਦੀ ਸ਼ਰਤ ਖ਼ਤਮ ਕਰਨ ਬਾਰੇ ਆਖਰੀ ਫ਼ੈਸਲਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੀ ਲੈਣਗੇ, ਪਰ ਸਰਕਾਰ ਵੱਲੋਂ ਵੈਕਸੀਨ ਦੀ ਲੋੜ ਨੂੰ ਖ਼ਤਮ ਕੀਤੇ ਜਾਣ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਅਰਾਈਵਕੈਨ’ ਐਪ ’ਤੇ ਵੀ ਜਾਣਕਾਰੀ ਭਰਨ ਦੀ ਲੋੜ ਨਹੀਂ ਹੋਵੇਗੀ। ਬਿਨਾਂ ਵੈਕਸੀਨ ਵਾਲੇ ਅਥਲੀਟ, ਜਿਨ੍ਹਾਂ ਵਿਚ ਵੱਡੇ ਬੇਸਬਾਲ ਖਿਡਾਰੀ ਵੀ ਸ਼ਾਮਲ ਹਨ, ਨੂੰ ਟੋਰਾਂਟੋ ਵਿਚ ਖੇਡਣ ਦਿੱਤਾ ਜਾਵੇਗਾ। -ਏਪੀ





News Source link

- Advertisement -

More articles

- Advertisement -

Latest article