41.8 C
Patiāla
Wednesday, May 15, 2024

ਕੱਟੜਪੰਥੀਆਂ ਖ਼ਿਲਾਫ਼ ਰੁਖ ਲਈ ਮੈਨੂੰ ‘ਦੁਸ਼ਮਣ’ ਮੰਨਦੀ ਹੈ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ: ਰਾਜਾ ਕ੍ਰਿਸ਼ਨਮੂਰਤੀ

Must read


ਵਾਸ਼ਿੰਗਟਨ, 21 ਸਤੰਬਰ

ਅਮਰੀਕਾ ਵਿੱਚ ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਹੈ ਕਿ ਦੱਖਣੀ ਏਸ਼ਿਆਈ ਦੇਸ਼ ਵਿੱਚ ਕੱਟੜਪੰਥੀਆਂ ਖ਼ਿਲਾਫ਼ ਉਨ੍ਹਾਂ ਦੇ ਰੁਖ ਕਾਰਨ ਪਾਕਿਸਤਾਨ ਦੀ ਜਾਸੂਸੀ ਆਈਐੱਸਆਈ ਉਨ੍ਹਾਂ ਨੂੰ ‘‘ਦੁਸ਼ਮਣ’’ ਮੰਨਦੀ ਹੈ। ਇਲਿਨੋਇਸ ਤੋਂ ਡੇਮੋਕ੍ਰੈਟਿਕ ਪਾਰਟੀ ਦੇ ਕਾਨੂੰਨਸਾਜ਼ ਕ੍ਰਿਸ਼ਨਾਮੂਰਤੀ ਨੇ ਇਹ ਗੱਲ ਬੋਸਟਨ ਵਿੱਚ ਅਮਰੀਕੀ ਭਾਰਤ ਸੁਰੱਖਿਆ ਪ੍ਰੀਸ਼ਦ (ਯੂਐੱਸਆਈਏਸੀ) ਦੇ ਪ੍ਰਧਾਨ ਪ੍ਰਭਾਤ ਭਾਰਤੀ ਅਮਰੀਕੀ ਆਰ.ਵੀ. ਕਪੂਰ ਦੀ ਰਿਹਾਇਸ਼ ’ਤੇ ਇੱਕ ਪ੍ਰੋਗਰਾਮ ਦੌਰਾਨ ਭਾਈਚਾਰੇ ਦੇ ਮੈਂਬਰਾਂ ਸੰਬੋਧਨ ਕਰਦਦਿਆਂ ਆਖੀ।’ ਉਨ੍ਹਾਂ (ਕ੍ਰਿਸ਼ਨਾਮੂਰਤੀ) ਨੇ ਕਿਹਾ, ‘‘ਪਾਕਿਸਤਾਨ ਵਿੱਚ ਕੱਟੜਪੰਥੀਆਂ ਖ਼ਿਲਾਫ਼ ਉਨ੍ਹਾਂ ਦੇ ਰੁਖ ਕਾਰਨ ਆਈਐੱਸਆਈ ਉਨ੍ਹਾਂ ਇੱਕ ਦੁਸ਼ਮਣ ਵਜੋਂ ਦੇਖਦਾ ਹੈ।’’ ਉਨ੍ਹਾਂ ਨੇ ਕਿਹਾ, ‘‘ਉਹ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਨ ਅਤੇ ਕਦੇ ਵੀ ਕਿਸੇ ਵੀ ਰੰਗ, ਜਾਤੀ ਜਾਂ ਧਰਮ ਨਾਲ ਭੇਦਭਾਵ ਨਹੀਂ ਕਰਦੇ।’’ ਕ੍ਰਿਸ਼ਨਾਮੂਰਤੀ ਨੇ ਭਾਰਤੀ-ਅਮਰੀਕੀ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਹ ਜਿੱਤ ਜਾਂਦੇ ਹਨ ਤਾਂ ਅਮਰੀਕਾ ਅਤੇ ਭਾਰਤ ਦਰਮਿਆਨ ਰਣਨੀਤਕ ਸਬੰਧਾਂ ਦਾ ਸਮਰਥਨ ਕਰਨਾ ਜਾਰੀ ਰੱਖਣਗੇ ਤਾਂ ਜੋ ਇਹ ਦੋਸਤੀ ਚੀਨ ਨੂੰ ਪ੍ਰਸ਼ਾਂਤ ਖੇਤਰ ਵਿੱਚ ਆਪਣੀਆਂ ਇੱਛਾਵਾਂ ਤੋਂ ਰੋਕ ਸਕੇ। -ਪੀਟੀਆਈ





News Source link

- Advertisement -

More articles

- Advertisement -

Latest article