38.2 C
Patiāla
Friday, May 3, 2024

ਇਪਸਾ ਦੇ ਸੰਸਥਾਗਤ ਢਾਂਚੇ ਦਾ ਪੁਨਰਗਠਨ

Must read


ਬ੍ਰਿਸਬੇਨ: ਪਿਛਲੇ 12 ਸਾਲ ਤੋਂ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ ਪਹਿਲਾਂ ਇੰਡੋਜ਼ ਪੰਜਾਬੀ ਕਲਚਰਲ ਸੁਸਾਇਟੀ ਅਤੇ 2016 ਤੋਂ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ਼ ਆਸਟਰੇਲੀਆ ਵਜੋਂ ਸਰਗਰਮ ਇਪਸਾ ਵਿਸ਼ਵ ਦੀਆਂ ਸਰਗਰਮ ਸਾਹਿਤਕ ਸੰਸਥਾਵਾਂ ਵਿੱਚੋਂ ਇੱਕ ਹੈ। ਜਿਸ ਨੇ ਬਹੁਤ ਥੋੜ੍ਹੇ ਅਰਸੇ ਅੰਦਰ ਹੀ ਭਾਰਤ ਵਿੱਚ ਆਪਣੀਆਂ ਸਹਿਯੋਗੀ ਸੰਸਥਾਵਾਂ ਦੇ ਨਾਲ ਤਾਲਮੇਲ ਬਣਾ ਕੇ ਅਤੇ ਆਸਟਰੇਲੀਆ ਵਿੱਚ ਆਪਣੇ ਹੀਲਿਆਂ-ਵਸੀਲਿਆਂ ਨਾਲ ਅਦਬੀ ਸਰਗਰਮੀਆਂ ਦਾ ਇੱਕ ਨਿਰੰਤਰ ਪ੍ਰਵਾਹ ਸਿਰਜਿਆ ਹੈ। ਨਵੀਂ ਚੋਣ ਤਹਿਤ ਇਪਸਾ ਦਾ ਦਾਇਰਾ ਹੋਰ ਵੱਡਾ ਕਰਦਿਆਂ ਇਸ ਦਾ ਸੰਸਥਾਗਤ ਢਾਂਚਾ ਤਿੰਨ ਹਿੱਸਿਆਂ ਵਿੱਚ ਵੰਡ ਕੇ ਸਾਹਿਤ ਦੇ ਨਾਲ ਨਾਲ ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ਨੂੰ ਆਪਣੇ ਕਲਾਵੇ ਵਿੱਚ ਲੈਣ ਲਈ ਇਸ ਦਾ 51 ਪਰਿਵਾਰਾਂ ’ਤੇ ਆਧਾਰਿਤ ਜਨਰਲ ਹਾਊਸ ਚੁਣਿਆ ਗਿਆ ਹੈ।

ਜਨਰਲ ਹਾਊਸ ਦੇ 51 ਮੈਂਬਰਾਂ ਵਿੱਚੋਂ 20 ਪਰਿਵਾਰ ਐਸੋਈਏਟ ਪਰਿਵਾਰ ਹਨ, ਜੋ ਕਿ ਕਲਾ, ਸਾਹਿਤ, ਖੇਡਾਂ ਅਤੇ ਸੱਭਿਆਚਾਰ ਦੇ ਪਰਵਾਸ ਵਿੱਚ ਪਾਸਾਰ ਲਈ ਹੋ ਰਹੀਆਂ ਗਤੀਵਿਧੀਆਂ ਦੇ ਸਹਿਯੋਗੀ ਹਨ। ਬਾਕੀ 31 ਪਰਿਵਾਰਾਂ ਨੂੰ ਕਾਰਜਕਾਰਨੀ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ 31 ਮੈਂਬਰਾਂ ਵਿੱਚੋਂ 11 ਮੈਂਬਰ ਸੰਸਥਾ ਦੇ ਫਾਊਡੇਸ਼ਨ ਮੈਂਬਰ ਵਜੋਂ ਇੰਡੋਜ਼ ਪੰਜਾਬੀ ਸੋਸ਼ਲ ਅਕੈਡਮੀ ਆਫ਼ ਆਸਟਰੇਲੀਆ ਦੇ ਅਹੁਦੇਦਾਰਾਂ ਵਜੋਂ ਕੋਰ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਹਨ ਜਦੋਂ ਕਿ 20 ਫਾਰਮੇਸ਼ਨ ਮੈਂਬਰਾਂ ਵਜੋਂ ਵੱਖ ਵੱਖ ਵਿੰਗਾਂ ਵਿੱਚ ਵੱਖ ਵੱਖ ਅਹੁਦਿਆਂ ’ਤੇ ਨਿਯੁਕਤ ਕੀਤੇ ਗਏ ਹਨ। ਇੰਡੋਜ਼ ਪੰਜਾਬੀ ਸੋਸ਼ਲ ਅਕੈਡਮੀ ਆਫ਼ ਆਸਟਰੇਲੀਆ ਤਿੰਨਾਂ ਵਿੰਗਾਂ ਦੀ ਕੇਂਦਰੀ ਕਮੇਟੀ ਹੋਵੇਗੀ।

ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ ਦੀ ਅਗਵਾਈ ਵਿੱਚ ਸੰਸਥਾ ਦੀ ਸਮੁੱਚੀ ਕਮਾਂਡ ਬ੍ਰਿਸਬੇਨ ਤੋਂ ਲੇਖਕ ਅਤੇ ਸਿੱਖਿਆ ਪ੍ਰਬੰਧਕ ਅਮਨਪ੍ਰੀਤ ਸਿੰਘ ਭੰਗੂ ਨੂੰ ਸੌਂਪੀ ਗਈ ਹੈ। ਸੰਸਥਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ ਤੋਂ ਇਲਾਵਾ ਅਮਨਪ੍ਰੀਤ ਸਿੰਘ ਭੰਗੂ ਨੂੰ ਪ੍ਰਧਾਨ, ਬਿਕਰਮਜੀਤ ਸਿੰਘ ਚੰਦੀ ਅਤੇ ਪਾਲ ਰਾਊਕੇ ਨੂੰ ਮੀਤ ਪ੍ਰਧਾਨ, ਸਰਬਜੀਤ ਸੋਹੀ ਨੂੰ ਸੈਕਟਰੀ, ਸ਼ਮਸ਼ੇਰ ਸਿੰਘ ਚੀਮਾ ਨੂੰ ਕਨਵੀਨਰ, ਅਰਸ਼ਦੀਪ ਦਿਓਲ ਨੂੰ ਕੈਸ਼ੀਅਰ, ਕਮਲਦੀਪ ਸਿੰਘ ਬਾਜਵਾ ਨੂੰ ਆਬਜ਼ਰਵਰ, ਗੁਰਦੀਪ ਸਿੰਘ ਜਗੇੜਾ ਨੂੰ ਸਪੋਕਸਮੈਨ, ਸੁਖਮੰਦਰ ਸੰਧੂ ਅਤੇ ਦੀਪਇੰਦਰ ਸਿੰਘ ਨੂੰ ਸਲਾਹਕਾਰ ਚੁਣਿਆ ਗਿਆ।

ਇੰਡੋਜ਼ ਪੰਜਾਬੀ ਸੋਸ਼ਲ ਅਕਾਡਮੀ ਆਫ਼ ਆਸਟਰੇਲੀਆ ਦੇ 10 ਮੈਂਬਰੀ ਸਾਹਿਤ ਵਿੰਗ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ਼ ਆਸਟਰੇਲੀਆ (ਇਪਸਾ) ਵਿੱਚ ਸੁਰਜੀਤ ਸੰਧੂ ਨੂੰ ਪ੍ਰਧਾਨ, ਮਨਜੀਤ ਬੋਪਾਰਾਏ ਅਤੇ ਪਾਲ ਰਾਊਕੇ ਨੂੰ ਮੀਤ ਪ੍ਰਧਾਨ, ਸਰਬਜੀਤ ਸੋਹੀ ਨੂੰ ਸੈਕਟਰੀ, ਰੁਪਿੰਦਰ ਸੋਜ਼ ਨੂੰ ਕਨਵੀਨਰ, ਸੈਮੀ ਸਿੱਧੂ ਨੂੰ ਆਬਜ਼ਰਵਰ, ਦਲਵੀਰ ਹਲਵਾਰਵੀ ਨੂੰ ਸਪੋਕਸਮੈਨ, ਤਜਿੰਦਰ ਭੰਗੂ ਨੂੰ ਕੈਸ਼ੀਅਰ, ਆਤਮਾ ਸਿੰਘ ਹੇਅਰ ਅਤੇ ਪੁਸ਼ਪਿੰਦਰ ਤੂਰ ਨੂੰ ਸਲਾਹਕਾਰ ਵਜੋਂ ਚੁਣਿਆ ਗਿਆ। ਇਪਸਾ ਦੇ 10 ਮੈਂਬਰੀ ਕਲਚਰ ਵਿੰਗ ਇੰਡੋਜ਼ ਪੰਜਾਬੀ ਸਕਿਲਸ ਅਕੈਡਮੀ ਆਫ਼ ਆਸਟਰੇਲੀਆ (ਇਪਸਾ) ਵਿੱਚ ਗੁਰਜੀਤ ਬਾਰੀਆ ਪ੍ਰਧਾਨ, ਰਾਜਦੀਪ ਲਾਲੀ ਅਤੇ ਮੀਤ ਧਾਲੀਵਾਲ ਮੀਤ ਪ੍ਰਧਾਨ, ਗੁਰਵਿੰਦਰ ਖੱਟੜਾ ਸੈਕਟਰੀ, ਜਸਪਾਲ ਸੰਘੇੜਾ ਕਨਵੀਨਰ, ਕਮਲਦੀਪ ਬਾਜਵਾ ਆਬਜ਼ਰਵਰ, ਗੁਰਦੀਪ ਜਗੇੜਾ ਸਪੋਕਸਮੈਨ, ਭਿੰਦਰ ਜਟਾਣਾ ਕੈਸ਼ੀਅਰ, ਗੁਰ ਰਾਊਕੇ ਅਤੇ ਗੁਰਪ੍ਰੀਤ ਬੱਲ ਸਲਾਹਕਾਰ ਵਜੋਂ ਨਿਯੁਕਤ ਕੀਤੇ ਗਏ। ਇਪਸਾ ਦੇ 10 ਮੈਂਬਰੀ ਖੇਡ ਵਿੰਗ ਇੰਡੋਜ਼ ਪੰਜਾਬੀ ਸਪੋਰਟਸ ਅਕੈਡਮੀ ਆਫ਼ ਆਸਟਰੇਲੀਆ (ਇਪਸਾ) ਵਿੱਚ ਅਮਨਪ੍ਰੀਤ ਸਿੰਘ ਭੰਗੂ ਨੂੰ ਪ੍ਰਧਾਨ, ਬਿਕਰਮਜੀਤ ਸਿੰਘ ਚੰਦੀ ਅਤੇ ਬਿਕਰਮਜੀਤ ਸਿੰਘ ਹੰਜਰਾਂ ਨੂੰ ਮੀਤ ਪ੍ਰਧਾਨ, ਸ਼ਮਸ਼ੇਰ ਸਿੰਘ ਚੀਮਾ ਨੂੰ ਕਨਵੀਨਰ, ਸਤਵਿੰਦਰ ਸਿੰਘ ਸਿੱਧੂ ਨੂੰ ਸੈਕਟਰੀ, ਗੁਰਜੀਤ ਉੱਪਲ ਨੂੰ ਆਬਜ਼ਰਵਰ, ਜਗਸੀਰ ਸਿੰਘ ਦੁਸਾਂਝ ਨੂੰ ਸਪੋਕਸਮੈਨ, ਅਰਸ਼ਦੀਪ ਦਿਓਲ ਨੂੰ ਕੈਸ਼ੀਅਰ, ਸੁਖਮੰਦਰ ਸੰਧੂ ਅਤੇ ਦੀਪਇੰਦਰ ਸਿੰਘ ਨੂੰ ਸਲਾਹਕਾਰ ਵਜੋਂ ਚੁਣਿਆ ਗਿਆ। ਅੰਤ ਵਿੱਚ ਅਮਨਪ੍ਰੀਤ ਸਿੰਘ ਭੰਗੂ ਨੇ ਇਪਸਾ ਦੇ ਨਵੇਂ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਪਸਾ ਦੇ ਪਹਿਲਾਂ ਕੀਤੇ ਹੋਏ ਕੰਮਾਂ ਨੂੰ ਹੋਰ ਵਿਸ਼ਾਲ ਕਰਨਗੇ, ਸਾਹਿਤ ਦੇ ਨਾਲ ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਬ੍ਰਿਸਬੇਨ ਦੇ ਪੰਜਾਬੀ ਭਾਈਚਾਰੇ ਦੀਆਂ ਲੋੜਾਂ ਅਨੁਸਾਰ ਯੋਗ ਅਗਵਾਈ ਦੇਣ ਦੀ ਕੋਸ਼ਿਸ਼ ਕਰਨਗੇ। ਸੰਸਥਾ ਦੇ ਸੀਨੀਅਰ ਮੈਂਬਰ ਮਨਜੀਤ ਬੋਪਾਰਾਏ ਨੇ ਕਿਹਾ ਇਕਵੰਜਾ ਪਰਿਵਾਰਾਂ ਦਾ ਆਪਸ ਵਿੱਚ ਮਿਲ ਕੇ ਬਹਿਣਾ, ਕੰਮ ਕਰਨਾ ਅਤੇ ਸਹਿਯੋਗ ਕਰਨਾ ਹੀ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਹੈ। ਰਾਊਕੇ ਪਰਿਵਾਰ ਵੱਲੋਂ ਬੋਲਦਿਆਂ ਪਾਲ ਰਾਊਕੇ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਹਿਲਾਂ ਵਾਂਗ ਹੀ ਇਪਸਾ ਦੀ ਸੇਵਾ ਵਿੱਚ ਸਦਾ ਹਾਜ਼ਰ ਰਹੇਗਾ। 



News Source link
#ਇਪਸ #ਦ #ਸਸਥਗਤ #ਢਚ #ਦ #ਪਨਰਗਠਨ

- Advertisement -

More articles

- Advertisement -

Latest article