31.9 C
Patiāla
Monday, May 13, 2024

ਆਈਸੀਸੀ ਵੱਲੋਂ ਕੌਮਾਂਤਰੀ ਕ੍ਰਿਕਟ ਦੇ ਨਿਯਮਾਂ ਵਿੱਚ ਬਦਲਾਅ; ਪਹਿਲੀ ਅਕਤੂਬਰ ਤੋਂ ਅਮਲ ਵਿਚ ਆਉਣਗੇ ਨਿਯਮ

Must read


ਲੰਡਨ, 20 ਸਤੰਬਰ

ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈਸੀਸੀ) ਨੇ ਇਕ ਦਿਨਾ, ਟੈਸਟ ਤੇ ਟੀ 20 ਦੇ ਨਿਯਮਾਂ ਵਿਚ ਵੱਡਾ ਫੇਰਬਦਲ ਕੀਤਾ ਹੈ। ਹੁਣ ਜੇ ਕੋਈ ਬੱਲੇਬਾਜ਼ ਆਊਟ ਹੁੰਦਾ ਹੈ ਤਾਂ ਨਵੇਂ ਬੱਲੇਬਾਜ਼ ਨੂੰ ਦੋ ਮਿੰਟ ਦੇ ਅੰਦਰ ਕਰੀਜ਼ ’ਤੇ ਆ ਕੇ ਸਟਰਾਈਕ ਲੈਣੀ ਪਵੇਗੀ ਜੇ ਉਹ ਅਜਿਹਾ ਨਹੀਂ ਕਰੇਗਾ ਤਾਂ ਉਸ ਖ਼ਿਲਾਫ਼ ਵਿਰੋਧੀ ਟੀਮ ਦਾ ਕਪਤਾਨ ਟਾਈਮ ਆਊਟ ਦੀ ਅਪੀਲ ਕਰ ਸਕਦਾ ਹੈ ਜਦਕਿ ਪਹਿਲਾਂ ਇਹ ਸਮਾਂ ਤਿੰਨ ਮਿੰਟ ਦਾ ਸੀ। ਇਸ ਤੋਂ ਇਲਾਵਾ ਟੀ 20 ਵਿਚ ਇਹ ਸਮਾਂ 90 ਸਕਿੰਟ ਦਾ ਹੋਵੇਗਾ। ਇਸ ਤੋਂ ਇਲਾਵਾ ਜਦ ਕੋਈ ਬੱਲੇਬਾਜ਼ ਕੈਚ ਆਊਟ ਹੁੰਦਾ ਹੈ ਤਾਂ ਨਵਾਂ ਆਉਣ ਵਾਲਾ ਬੱਲੇਬਾਜ਼ ਹੀ ਕਰੀਜ਼ ’ਤੇ ਆ ਕੇ ਸਟਰਾਈਕ ਲਵੇਗਾ ਜਦਕਿ ਪਹਿਲਾਂ ਕਰੀਜ਼ ’ਤੇ ਡਟੇ ਦੂਜੇ ਬੱਲੇਬਾਜ਼ ਵਲੋਂ ਬੱਲੇਬਾਜ਼ੀ ਸਿਰੇ ’ਤੇ ਪੁੱਜਣ ਤੋਂ ਬਾਅਦ ਸਟਰਾਈਕ ਸੰਭਾਲੀ ਜਾਂਦੀ ਸੀ।





News Source link

- Advertisement -

More articles

- Advertisement -

Latest article