24 C
Patiāla
Friday, May 3, 2024

ਭਾਰਤੀ ਦੂਰਸੰਚਾਰ ਕੰਪਨੀਆਂ ਕਰਨਗੀਆਂ ਚੀਨ ਦੇ 5ਜੀ ਕਾਲ ਰੂਟ ਦੀ ਪਾਲਣਾ : ਸੀਐਲਐਸਏ

Must read


ਚੇਨਈ, 15 ਸਤੰਬਰ

ਭਾਰਤੀ ਮੋਬਾਈਲ ਸੇਵਾ ਕੰਪਨੀਆਂ 5 ਜੀ ਲਈ ਚੀਨ ਦੀ 5ਜੀ ਅਤੇ ਉਦਯੋਗਿਕ ਇੰਟਰਨੈਟ ਲਾਈਨ ਦੀ ਪਾਲਣਾ ਕਰਨਗੀਆਂ। ਸੀਐਲਐਸਏ ਲਿਮਟਿਡ(ਪੂੰਜੀ ਬਾਜ਼ਾਰ ਅਤੇ ਨਿਵੇਸ਼ ਸਮੂਹ) ਨੇ ਇੱਕ ਖੋਜ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਹੈ। ਰਿਪੋਰਟ ਅਨੁਸਾਰ, ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਦੇ ਬਾਜ਼ਾਰ ਵਿੱਚ ਸਾਲ 2025 ਤਕ 22-23 ਫੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ। ਵਿਸ਼ਵ ਵਿੱਚ ਚੀਨ ਅਤੇ ਭਾਰਤ ਵਿੱਚ ਸਭ ਤੋਂ ਵਧ ਮੋਬਾਈਲ ਖ਼ਪਤਕਾਰ ਹਨ, ਜਿਨ੍ਹਾਂ ਦੀ ਕੁਲ ਗਿਣਤੀ 2.78 ਖਰਬ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਨੇ 2020 ਵਿੱਚ 5ਜੀ ਸੇਵਾ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਵਿਸ਼ਵ ਵਿੱਚ 5ਜੀ ਨੈਟਵਰਕ ਦਾ ਰੁਝਾਨ ਵਧਿਆ ਹੈ। ਚੀਨ ਵਿੱਚ 5 ਜੀ ਖਪਤਕਾਰਾਂ ਦੀ ਗਿਣਤੀ ਉਸ ਦੇ ਕੁਲ 9.67 ਕਰੋੜ ਖਖਪਤਕਾਰਾਂ ਦਾ 53 ਫੀਸਦੀ ਹੈ ਅਤੇ ਬੀਤੇ ਵਰ੍ਹੇ ਦੁੱਗਣੀ ਵਧ ਕੇ 2.63 ਕਰੋੜ ਹੋ ਗਈ ਹੈ। ਸੀਐਲਐਸਏ ਅਨੁਸਾਰ ਰਿਲਾਇੰਸ ਜੀਓ 5 ਜੀ ਸੇਵਾ ਦੇਣ ਲਈ ਵੱਖਰਾ ਨੈਟਵਰਕ ਸਥਾਪਤ ਕਰੇਗਾ ਜਦੋਂ ਕਿ ਭਾਰਤੀ 5 ਜੀ ਲਈ ਆਪਣੇ 4 ਜੀ ਨੈਟਵਰਕ ਦੀ ਵਰਤੋਂ ਕਰੇਗੀ।- ਏਜੰਸੀ



News Source link

- Advertisement -

More articles

- Advertisement -

Latest article