31.9 C
Patiāla
Monday, May 13, 2024

ਕੈਨੇਡਾ: ਸਰੀ ’ਚ ਪੁਲੀਸ ਅਧਿਕਾਰੀ ਨੂੰ ਘੇਰਨ ਵਾਲੇ 40 ਨੌਜਵਾਨ ਕਸੂਤੇ ਫਸੇ, ਭੇਜਿਆ ਜਾ ਸਕਦਾ ਹੈ ਵਾਪਸ ਭਾਰਤ

Must read


ਜੁਪਿੰਦਰਜੀਤ ਸਿੰਘ

ਚੰਡੀਗੜ੍ਹ, 15 ਸਤੰਬਰ

40 ਪੰਜਾਬੀ ਨੌਜਵਾਨਾਂ ਨੇ ਸਰੀ ਵਿੱਚ ਪੁਲੀਸ ਅਧਿਕਾਰੀ ਨੂੰ ਡਿਊਟੀ ਦੌਰਾਨ ਘੇਰ ਲਿਆ। ਇਸ ਕਾਰਨ ਇਹ ਨੌਜਵਾਨ ਗੰਭੀਰ ਮਾਮਲੇ ਵਿੱਚ ਫਸ ਗਏ ਹਨ ਤੇ ਇਨ੍ਹਾਂ ਨੂੰ ਭਾਰਤ ਵਾਪਸ ਵੀ ਭੇਜਿਆ ਜਾ ਸਕਦਾ ਹੈ। ਕੈਨੇਡੀਅਨ ਪੁਲੀਸ ਕਾਂਸਟੇਬਲ ਸਰਬਜੀਤ ਸੰਘਾ ਨੇ ਕਿਹਾ ਕਿ ਨੌਜਵਾਨਾਂ ਦੀ ਟੋਲ ਸੜਕ ’ਤੇ ਹੁੱਲੜਬਾਜ਼ੀ ਕਰ ਰਹੀ ਸੀ। ਇਕ ਕਾਰ ਨੂੰ ਉਸ ਸਮੇਂ ਰੋਕਿਆ ਗਿਆ ਜਦੋਂ ਉਸ ਵਿੱਚ ਸਟ੍ਰਾਬੇਰੀ ਹਿੱਲ ਪਲਾਜ਼ਾ 72 ਐਵੇਨਿਊ ਦੇ ਆਲੇ ਦੁਆਲੇ ਤਿੰਨ ਘੰਟੇ ਤੱਕ ਉੱਚੀ ਆਵਾਜ਼ ਵਿੱਚ ਡੈੱਕ ਵਜਾਇਆ ਜਾ ਰਿਹਾ ਸੀ। ਪੁਲੀਸ ਅਧਿਕਾਰੀ ਨੇ ਕਾਰ ’ਚ ਡੈੱਕ ਵਜਾਉਤ ਤੋਂ ਰੋਕਣ ਲਈ ਸਵਾਰਾਂ ਨੂੰ ਨੋਟਿਸ ਦਿੱਤਾ। ਇਸ ’ਤੇ ਨੌਜਵਾਨਾਂ ਨੇ ਪੁਲੀਸ ਅਧਿਕਾਰ ਨੂੰ ਘਰੇ ਲਿਆ ਤੇ ਉਸ ਦੀ ਲਾਹ-ਪਾਹ ਕੀਤੀ। ਸੰਘਾ ਨੇ ਕਿਹਾ ਕਿ ਪੰਜਾਬੀਆਂ ਨੇ ਕੈਨੇਡਾ ਦੀ ਆਰਥਿਕਤਾ ਅਤੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ ਪਰ ਕੁਝ ਤੱਤ ਮੁਸੀਬਤ ਪੈਦਾ ਕਰ ਰਹੇ ਹਨ। ਵੀਡੀਓ ਰਿਕਾਰਡਿੰਗ ਵਿੱਚ 40 ਨੌਜਵਾਨਾਂ ਨੂੰ ਦਿਖਾਇਆ ਗਿਆ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਅਤੇ ਸੈਲਾਨੀ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਦੇਸ਼ ’ਚੋਂ ਵਾਪਸ ਵੀ ਭੇਜਿਆ ਜਾ ਸਕਦਾ ਹੈ।



News Source link
#ਕਨਡ #ਸਰ #ਚ #ਪਲਸ #ਅਧਕਰ #ਨ #ਘਰਨ #ਵਲ #ਨਜਵਨ #ਕਸਤ #ਫਸ #ਭਜਆ #ਜ #ਸਕਦ #ਹ #ਵਪਸ #ਭਰਤ

- Advertisement -

More articles

- Advertisement -

Latest article