36.2 C
Patiāla
Sunday, May 19, 2024

ਪਿਤਾ ਦਿਵਸ ਨੂੰ ਸਮਰਪਿਤ ਵਿਚਾਰ ਗੋਸ਼ਟੀ

Must read


ਆਸਟਰੇਲੀਆ: ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਰਹਿਨੁਮਾਈ ਵਿੱਚ ਸਥਾਨਕ ਗੁਰਦੁਆਰਾ ਗਲੈਨਵੁੱਡ ਸਾਹਿਬ ਦੇ ਸਾਹਿਤਕ ਹਾਲ ਵਿੱਚ ਤੀਸਰੇ ਪੰਜਾਬੀ ਸਾਹਿਤਕ ਦਰਬਾਰ ਦੌਰਾਨ ਪਿਤਾ ਦਿਵਸ ਨੂੰ ਸਮਰਪਿਤ ਵਿਚਾਰ ਗੋਸ਼ਟੀ ਕਰਵਾਈ ਗਈ।

ਇਸ ਦੀ ਪ੍ਰਧਾਨਗੀ ਉੱਘੇ ਖੇਤੀ ਵਿਗਿਆਨੀ ਅਤੇ ਸਾਬਕਾ ਵਾਈਸ ਚਾਂਸਲਰ, ਗੁਰੂ ਕਾਸ਼ੀ ਯੂਨੀਵਰਸਿਟੀ, ਸ੍ਰੀ ਦਮਦਮਾ ਸਾਹਿਬ ਡਾ. ਨਛੱਤਰ ਸਿੰਘ ਮੱਲ੍ਹੀ, ਡਾਇਰੈਕਟਰ ਸੀਨੀਅਰ ਸਿਟੀਜ਼ਨਜ਼ ਹਰ ਕਮਲ ਜੀਤ ਸਿੰਘ ਸੈਣੀ, ਸੁਰਿੰਦਰ ਸਿੰਘ ਮਾਣਕੂ, ਡਾਇਰੈਕਟਰ ਗੁਰਦੁਆਰਾ ਸੈਕਟਰੀ ਪਰਮਜੀਤ ਕੌਰ ਕਲੋਟੀ, ਡਾਇਰੈਕਟਰ ਮੀਡੀਆ ਅਤੇ ਪਬਲੀਸਿਟੀ ਵਿੰਗ ਸੁਰਿੰਦਰ ਕੌਰ, ਦਰਸ਼ਨ ਸਿੰਘ ਗਿੱਲ ਅਤੇ ਕੋਆਰਡੀਨੇਟਰ, ਸੀਨੀਅਰ ਸਿਟੀਜ਼ਨਜ਼ ਵਿੰਗ ਕੁਲਦੀਪ ਕੌਰ ਪੂੰਨੀ ’ਤੇ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ‘ਕਿਛੁ ਸੁਣੀਐ ਕਿਛੁ ਕਹੀਏ’ ਗੋਸ਼ਟੀ ਦਾ ਆਰੰਭ ਕਰਦਿਆਂ ਪ੍ਰੋ. ਸੁਖਵੰਤ ਸਿੰਘ ਗਿੱਲ ਬਟਾਲਾ ਨੇ ਘਰ ਪਰਿਵਾਰ ਵਿੱਚ ਪਿਤਾ ਦੀ ਅਹਿਮੀਅਤ, ਜੋਗਿੰਦਰ ਸਿੰਘ ਜਗਰਾਉਂ ਨੇ ਕਵਿਤਾ ਰਾਹੀਂ ਅਨੋਖੇ ਅੰਦਾਜ਼ ਵਿੱਚ ਪਿਤਾ ਦੀ ਮਹਿਮਾ, ਉੱਘੇ ਖੇਤੀ ਵਿਗਿਆਨੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਪਿਤਾ ਅੰਦਰਲੀ ਕੌਮਲਤਾ ਦਾ ਪ੍ਰਗਟਾਵਾ ਬੜੇ ਭਾਵਪੂਰਤ ਸ਼ਬਦਾਂ ਵਿੱਚ ਕੀਤਾ। ਕੁਲਦੀਪ ਸਿੰਘ ਜੌਹਲ ਨੇ ਧਰਮ ਤੇ ਇਮਾਨ ਵਿੱਚ ਪੱਕੇ ਰਹਿਣ ਅਤੇ ਗਿਆਨੀ ਸੰਤੋਖ ਸਿੰਘ ਨੇ ਮਨੁੱਖ ਦੇ ਵੱਡੇ ਦੁਸ਼ਮਣ ‘ਕਰੋਧ’ ਤੋਂ ਬਚਣ ਦਾ ਸੁਨੇਹਾ ਦਿੱਤਾ। ਸਾਬਕਾ ਪ੍ਰਧਾਨ, ਗੁਰਦੁਆਰਾ ਗਲੈਨਵੁੱਡ ਸਾਹਿਬ ਸਤਨਾਮ ਸਿੰਘ ਗਿੱਲ ਨੇ ‘ਹਮ ਨਹੀ ਚੰਗੇ ਬੁਰਾ ਨਹੀ ਕੋਇ।। ’ਤੇ ਅਮਲ ਕਰਨ ਅਤੇ ਦੇਵਿੰਦਰ ਸਰਕਾਰੀਆ ਨੇ ਕਵਿਤਾ ਰਾਹੀਂ ਹੁਲਾਸ ਭਰਿਆ ਜੀਵਨ ਬਤੀਤ ਕਰਨ ਲਈ ਪ੍ਰੇਰਿਆ।

ਡਾ. ਅਵਤਾਰ ਸਿੰਘ ਸੰਘਾ ਨੇ ਭਾਸ਼ਾ ਦੇ ਅਨੁਵਾਦ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਉਛਾਲਿਆ। ਉਨ੍ਹਾਂ ਨੇ ਕਿਹਾ ਕਿ ਖਾਸ ਕਰਕੇ ਪੰਜਾਬੀ ਦੀ ਠੇਠ ਬੋਲੀ ਦੇ ਮੁਹਾਵਰਿਆਂ/ ਅਖੌਤਾਂ ਦਾ ਅੰਗਰੇਜ਼ੀ ਭਾਸ਼ਾ ਵਿੱਚ ਅਨੁਵਾਦ ਕਰਨ ਵੇਲੇ ਇਹ ਖਿਆਲ ਰੱਖਣਾ ਜ਼ਰੂਰੀ ਹੈ ਕਿ ਉਨ੍ਹਾਂ ਵਿਚਲੀ ਕੋਮਲਤਾ ਤੇ ਮੂਲ ਭਾਵਨਾ ਬਰਕਰਾਰ ਰਹੇ, ਪਰ ਇਹ ਕੰਮ ਆਸਾਨ ਨਹੀਂ। ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ ਨੇ ਅਧਿਆਪਕ ਕਿੱਤੇ ਦੀ ਮਹਤੱਤਾ ਸਬੰਧੀ ਬੋਲਦਿਆਂ ਕਿਹਾ ਕਿ ਮਾਤਾ-ਪਿਤਾ ਤੋਂ ਬਾਅਦ ਇੱਕ ਸੁਹਿਰਦ ਅਧਿਆਪਕ ਹੀ ਬੱਚੇ ਦਾ ਜੀਵਨ ਸੇਧਕ ਹੁੰਦਾ ਹੈ, ਪਰ ਅਧਿਆਪਨ ਚੁਸਕੀਆਂ ਲੈ ਕੇ ਚਾਹ ਪੀਣ ਵਾਂਗ ਨਹੀਂ ਹੈ, ਸਗੋਂ ਮੋਮਬੱਤੀ ਵਾਂਗ ਜਲ, ਜਲ ਕੇ ਰੋਸ਼ਨੀ ਦੇਣ ਨਾਲ ਹੈ। ਉਸ ਨੇ ਫਿਰ ਹੱਦੋਂ ਵੱਧ ਪਰਵਾਸ ਕਾਰਨ ਖਾਲੀ ਹੋ ਰਹੇ ਪੰਜਾਬ ਦੇ ਦਰਦ ਨੂੰ ਵੇਦਨਾ ਨੂੰ: ਲੈ ਕੇ ਖੰਭ ਉਧਾਰੇ ਅਸਾਂ, ਇੱਕ ਉਡਣ ਖਟੋਲਾ ਬਣਾਇਆ ਹੂ। ਭਰ ਉਡਾਰੀ ਉਹ ਨੀਂ ਓ ਮਾਂਏਂ, ਵੱਲ ਪ੍ਰਦੇਸਾਂ ਦੇ ਧਾਇਆ ਹੂ’ ਗੀਤ ਰਾਹੀਂ ਬੜੀ ਸ਼ਿੱਦਤ ਨਾਲ ਪੇਸ਼ ਕੀਤਾ।

ਉਪਰੋਕਤ ਬੁਲਾਰਿਆਂ ਤੋਂ ਇਲਾਵਾ ਸੁਰਿੰਦਰ ਸਿੰਘ ਜਗਰਾਓਂ, ਹਰਦੀਪ ਸਿੰਘ ਕੁਕਰੇਜਾ, ਅੰਗਦ ਸਿੰਘ ਸੇਵਕ, ਬਿਮਲਾ ਜੈਨ, ਬਿਮਲਾ ਵਰਮਾ, ਸੁਖਵਿੰਦਰ ਕੌਰ ਆਹੀਂ ਅਤੇ ਗੁਰਦਿਆਲ ਸਿੰਘ ਵਰਗੇ ਸ਼ਾਇਰਾਂ ਨੇ ਕਵੀਸ਼ਰੀ, ਭਜਨ, ਕਵਿਤਾਵਾਂ ਤੇ ਗੀਤਾਂ ਰਾਹੀਂ ਜਿੱਥੇ ਇਸ ਮਾਹੌਲ ਨੂੰ ਸੰਗੀਤਕ ਰੰਗ ਵਿੱਚ ਰੰਗਿਆ, ਉੱਥੇ ਹਾਸੇ ਠੱਠੇ ਦੇ ਟੋਟਕਿਆਂ ਨੇ ਹਾਸਿਆਂ ਨਾਲ ਢਿੱਡੀਂ ਪੀੜਾਂ ਪਾਉਣ ਵਿੱਚ ਵੀ ਕੋਈ ਕਸਰ ਨਾ ਛੱਡੀ। ਸਮਾਗਮ ਦੇ ਅੰਤ ਵਿੱਚ ਡਾਇਰੈਕਟਰ ਸੀਨੀਅਰ ਸਿਟੀਜ਼ਨਜ਼ ਨੇ ਆਪਣੇ ਧੰਨਵਾਦੀ ਭਾਸ਼ਣ ਮੌਕੇ ਬੱਚਿਆਂ ਦੇ ਜੀਵਨ ਵਿੱਚ ਮਾਤਾ-ਪਿਤਾ ਦੇ ਮਹੱਤਵ ਬਾਰੇ ਆਪਣੇ ਕਾਵਿਕ ਅੰਦਾਜ਼ ਵਿੱਚ ਕਿਹਾ:

ਖੰਡ ਬਾਝ ਨਾ ਹੁੰਦੇ ਦੁੱਧ ਮਿੱਠੇ

ਘਿਓ ਬਾਝ ਨਾ ਕੁੱਟੀ ਦੀਆਂ ਚੂਰੀਆਂ ਨੇ

ਮਾਂ ਬਾਝ ਨਾ ਹੁੰਦੇ ਲਾਡ ਪੂਰੇ

ਪਿਓ ਬਾਝ ਨਾ ਪੈਂਦੀਆਂ ਪੂਰੀਆਂ ਨੇ।

ਇਸ ਤੋਂ ਇਲਾਵਾ ਉਨ੍ਹਾਂ ਨੇ ਭਵਿੱਖ ਦੀ ਵਿਉਂਤਬੰਦੀ ਸਾਂਝੀ ਕਰਦਿਆਂ ਕਿਹਾ ਕਿ ਭਾਈ ਗੁਰਦਾਸ ਲਾਇਬ੍ਰੇਰੀ ਹਰ ਰੋਜ਼ ਖੁੱਲ੍ਹਿਆ ਕਰੇਗੀ ਅਤੇ ‘ਬਾਬਾ ਬੁੱਢਾ ਘਰ’ ਦੀ ਤਰਜ ’ਤੇ ‘ਮਾਤਾ ਗੁਜਰੀ ਘਰ’ ਵੀ ਛੇਤੀ ਤਿਆਰ ਕੀਤਾ ਜਾਵੇਗਾ। ਅਖੀਰ ਵਿੱਚ ਉਨ੍ਹਾਂ ਨੇ ਇਸ ਸਮਾਗਮ ਵਿੱਚ ਸ਼ਾਮਲ ਸ਼ਖ਼ਸੀਅਤਾਂ ਤੋਂ ਉਮੀਦ ਪ੍ਰਗਟਾਈ ਕਿ ਅਜਿਹੇ ਸਾਹਿਤਕ ਸਮਾਗਮ ਸਾਡੇ ਭਾਈਚਾਰੇ ਅੰਦਰ ਨਰੋਈਆਂ ਕਦਰਾਂ ਕੀਮਤਾਂ ਨੂੰ ਵਿਕਸਤ ਕਰਨ ਲਈ ਬਹੁਤ ਸਹਾਈ ਹੋਣਗੇ।

ਇਸ ਮੌਕੇ ਜਸਪਾਲ ਕੌਰ, ਗੁਰਜੀਤ ਕੌਰ, ਦਲਬੀਰ ਸਿੰਘ ਪੱਡਾ, ਸਤਵੰਤ ਕੌਰ ਫੇਰੂਮਾਨ, ਸਰਬਜੀਤ ਕੌਰ ਰਈਆ, ਬੇਬੀ ਰੁਬਾਣੀ ਕੌਰ ਮਾਨ, ਹਰਮਨਪ੍ਰੀਤ ਸਿੰਘ ਮਾਨ, ਬਲਬੀਰ ਸਿੰਘ ਬਨਵੈਤ, ਪ੍ਰਿੰਸੀਪਲ ਕੁਲਵੰਤ ਕੌਰ ਗਿੱਲ, ਮੋਹਨ ਸਿੰਘ ਪੂਨੀ, ਗਿਆਨ ਕੌਰ ਗਿੱਲ, ਬਲਬੀਰ ਸਿੰਘ ਚਾਹਲ, ਛਿੰਦਰਪਾਲ ਕੌਰ, ਵਿਜੇ ਅਰੋੜਾ, ਕੰਵਲਜੀਤ ਸਿੰਘ, ਗੁਰਵਿੰਦਰ ਪਾਲ ਸਿੰਘ, ਜਸਪ੍ਰੀਤ ਸਿੰਘ, ਸੁਰਜੀਤ ਸਿੰਘ ਬਾਲੜੀ ਕਲਾਂ, ਹਰਬਿੰਦਰ ਬੀਰ ਸਿੰਘ ਗਿੱਲ, ਬਲਜਿੰਦਰ ਸਿੰਘ ਝੰਡੇਰ, ਰਣਜੀਤ ਸਿੰਘ ਭੁੱਲਰ, ਨਰਿੰਦਰ ਸਿੰਘ, ਜਗਤਜੀਤ ਸਿੰਘ, ਸਰਬਜੀਤ ਕੌਰ, ਧਰਮਪਾਲ ਸਿੰਘ ਗਰਚਾ, ਭਗਵੰਤ ਕੌਰ ਜੌਹਲ, ਹਰਚਰਨ ਸਿੰਘ, ਸ਼ਮਿੰਦਰ ਪਾਲ ਕੌਰ ਅਤੇ ਪਰਮਜੀਤ ਸਿੰਘ ਵੀ ਹਾਜ਼ਰ ਸਨ।



News Source link
#ਪਤ #ਦਵਸ #ਨ #ਸਮਰਪਤ #ਵਚਰ #ਗਸਟ

- Advertisement -

More articles

- Advertisement -

Latest article