33.1 C
Patiāla
Tuesday, May 14, 2024

ਚੀਨੀ ਸੰਪਰਕਾਂ ਵਾਲੀਆਂ ਫ਼ਰਜ਼ੀ ਕੰਪਨੀਆਂ ਦੇ ਮਾਮਲੇ ’ਚ ਸਰਗਨਾ ਗ੍ਰਿਫ਼ਤਾਰ

Must read


ਨਵੀਂ ਦਿੱਲੀ: ਗੰਭੀਰ ਧੋਖਾਧੜੀ ਜਾਂਚ ਦਫ਼ਤਰ (ਐੱਸਐੱਫਆਈਓ) ਨੇ ਭਾਰਤ ’ਚ ਚੀਨੀ ਸੰਪਰਕਾਂ ਵਾਲੀ ਫ਼ਰਜ਼ੀ ਕੰਪਨੀਆਂ ਦੇ ਗਠਨ ਦੇ ਮੁੱਖ ਸਾਜ਼ਿਸ਼ਘਾੜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਵਿਅਕਤੀ ਚੀਨ ਦੇ ਸੰਪਰਕਾਂ ਵਾਲੀਆਂ ਇਨ੍ਹਾਂ ਕੰਪਨੀਆਂ ਦੇ ਬੋਰਡਾਂ ਲਈ ਫ਼ਰਜ਼ੀ ਡਾਇਰੈਕਟਰ ਮੁਹੱਈਆ ਕਰਾਉਂਦਾ ਸੀ। ਇਹ ਗ੍ਰਿਫ਼ਤਾਰੀ ਚੀਨ ਦੀਆਂ ਫ਼ਰਜ਼ੀ ਕੰਪਨੀਆਂ ਖ਼ਿਲਾਫ਼ ਚਲਾਏ ਜਾ ਰਾਹੀ ਮੁਹਿੰਮ ਤਹਿਤ ਹੋਈ ਹੈ। ਇਹ ਕੰਪਨੀਆਂ ਗੰਭੀਰ ਵਿੱਤੀ ਅਪਰਾਧਾਂ ’ਚ ਸ਼ਾਮਲ ਹਨ। ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਇਸ ਮਾਮਲੇ ’ਚ ਡੋਰਟਸੇ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਜਿਲੀਅਨ ਇੰਡੀਅਨ ਦੇ ਬੋਰਡ ਆਫ਼ ਡਾਇਰੈਕਟਰਜ਼ ’ਚ ਸ਼ਾਮਲ ਸੀ। ਡੋਰਟਸੇ ਖੁਦ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਦਾ ਨਿਵਾਸੀ ਦੱਸਦਾ ਸੀ। ਮੰਤਰਾਲੇ ਨੇ ਦੱਸਿਆ ਕਿ ਹੁਣ ਤੱਕ ਜਿਹੜੇ ਸਬੂਤ ਮਿਲੇ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਫ਼ਰਜ਼ੀ ਡਾਇਰੈਕਟਰਾਂ ਨੂੰ ਜਿਲੀਅਨ ਇੰਡੀਆ ਵੱਲੋਂ ਭੁਗਤਾਨ ਕੀਤਾ ਜਾਂਦਾ ਸੀ। -ਪੀਟੀਆਈ



News Source link

- Advertisement -

More articles

- Advertisement -

Latest article