29.5 C
Patiāla
Sunday, May 12, 2024

ਪਰਵਾਸੀ ਕਾਵਿ

Must read


ਅਵਤਾਰ ਤਰਕਸ਼ੀਲ

ਖਰਚੇ, ਚਰਚੇ ਤੇ ਪਰਚੇ

ਰਿਸ਼ਵਤ ਦੇ ਕੀਤੀਆਂ ਕਦੇ ਡਿਗਰੀਆਂ

ਭ੍ਰਿਸ਼ਟਾਚਾਰੀ ਅਫ਼ਸਰ ਮਾਰ ਗਏ।

ਮਿਲੀਆਂ ਨਾ ਸਰਕਾਰੀ ਨੌਕਰੀਆਂ

ਨੇਤਾਵਾਂ ਦੇ ਲਾਰੇ ਮਾਰ ਗਏ।

ਕੀਤੀਆਂ ਸੀ ਜਦੋਂ ਦਿਹਾੜੀਆਂ

ਕਈ ਮਜ਼ਦੂਰੀ ਮਾਰ ਗਏ।

ਨਿੱਤ ਚੋਵਣ ਸਾਡੀਆਂ ਕੁੱਲੀਆਂ

ਹੋਰਾਂ ਦੇ ਚੁਬਾਰੇ ਮਾਰ ਗਏ।

ਨਕਦ ਦੀ ਤਾਂ ਗੱਲ ਹੀ ਛੱਡੋ

ਲਏ ਹੋਏ ਉਧਾਰੇ ਮਾਰ ਗਏ।

ਹਰੀ ਕ੍ਰਾਂਤੀ ਦੇ ਨਾਂ ‘ਤੇ

ਸਪਰੇਆਂ ਨਾਲ ਟੱਬਰ ਮਾਰ ਗਏ।

ਗੁਰਦੇ, ਸ਼ੂਗਰ ਤੇ ਦਿਲ ਦੇ ਦੌਰੇ

ਗਾੜ੍ਹਾ ਖੂਨ ਤੇ ਕੈਂਸਰ ਮਾਰ ਗਏ।

ਚਰਸ, ਅਫ਼ੀਮ, ਚਿੱਟਾ ਤੇ ਸ਼ਰਾਬ ਦੇ

ਕੀਤੇ ਹੋਏ ਉਜਾੜੇ ਮਾਰ ਗਏ।

ਇਕੱਠਿਆਂ ਨੇ ਤਾਂ ਜੀ ਲੈਣਾ ਸੀ

ਜਾਤਾਂ ਧਰਮਾਂ ਦੇ ਵਖਰੇਵੇਂ ਮਾਰ ਗਏੇ।

ਕੋਰੇ, ਕੱਕਰ ਕਦੇ ਸਰਦੀਆਂ

ਗਰਮੀਆਂ ਦੇ ਉਬਾਲੇ ਮਾਰ ਗਏ।

ਛੱਡੇ ਖੂਹ, ਹਲ ਤੇ ਪੰਜਾਲੀਆਂ

ਟਰੈਕਟਰ ਤੇ ਕੰਬਾਈਨਾਂ ਮਾਰ ਗਏ।

ਰਫਲਾਂ, ਕਾਰਾਂ ਤੇ ਕਦੇ ਬੁਲਿਟ

ਥਾਰ ਦੇ ਲਾਏ ਗੇੜੇ ਮਾਰ ਗਏ।

ਮਹਿੰਗੇ ਖਾਣੇ ਤੇ ਪੈਲੇਸ ਦੇ ਖਰਚੇ

ਕਦੇ ਉੱਪਰੋਂ ਸੁੱਟੇ ਨੋਟ ਹੀ ਮਾਰ ਗਏ।

ਸ਼ਗਨ, ਲੈਣ ਦੇਣ ਦੇ ਖਰਚੇ ਕਦੇ

ਲਗਵਾਏ ਹੋਏ ਅਖਾੜੇ ਮਾਰ ਗਏ।

ਲੱਗਿਆ ਕਦੇ ਡਰ ਦਾਜ ਦਹੇਜ ਦਾ

ਕੁੱਖ ਵਿੱਚ ਧੀਆਂ ਮਾਰ ਗਏ।

ਗਹਿਣੇ, ਲਹਿੰਗੇ ਤੇ ਕਦੇ ਸਾੜ੍ਹੀਆਂ

ਕਦੇ ਸੂਟ ਪਟਿਆਲੇ ਮਾਰ ਗਏ।

ਪਾਣੀ ਹੋ ਗਏ ਜਦ ਗੰਧਲੇ

ਡੂੰਘੇ ਬੋਰ ਤੇ ਫਿਲਟਰ ਮਾਰ ਗਏ।

ਮੰਡੀਆਂ ‘ਚ ਰੁਲਣ ਫਸਲਾਂ ਸਾਡੀਆਂ

ਝੂਠੇ ਲਲਕਾਰੇ ਮਾਰ ਗਏ।

ਚੜ੍ਹੇ ਕਰਜ਼ੇ ਤੇ ਖੀਸੇ ਖਾਲੀ

ਬੈਂਕਾਂ ਦੇ ਗੇੜੇ ਮਾਰ ਗਏ।

ਕੱਚਿਆਂ ਤੋਂ ਕਰ ਲਏ ਪੱਕੇ

ਕੋਠੀਆਂ ਦੇ ਖਰਚੇ ਮਾਰ ਗਏ।

ਲੋਕ ਸਾਡੇ ਵਾਰੇ ਕੀ ਕਹਿਣਗੇ

ਇਹੀ ਬਸ ਚਰਚੇ ਮਾਰ ਗਏ।

ਨਿੱਤ ਨਵੇਂ ਬਾਬੇ ਤੇ ਕਦੇ ਜੋਤਸ਼ੀ

ਲਾਏ ਸਵਰਗਾਂ ਦੇ ਲਾਰੇ ਮਾਰ ਗਏ।

ਯੰਤਰ, ਤਬੀਤ ਤੇ ਕਦੇ ਮੰਤਰ

ਸੁੱਖੀਆਂ ਸੁੱਖਾਂ ਦੇ ਸਹਾਰੇ ਮਾਰ ਗਏੇ।

ਥਾਂ ਥਾਂ ਜਾ ਭਾਵੇਂ ਮੱਥੇ ਰਗੜੇ

ਸਦੀਆਂ ਤੋਂ ਹੱਥ ਜੋੜੇ ਮਾਰ ਗਏ।

ਅਵਤਾਰ ਨੇ ਕੀਤੇ ਕੁਝ ਸਮਝੌਤੇ

ਖੁਰਦਪੁਰੀਏ ਨੂੰ ਪਰਚੇ ਮਾਰ ਗਏ।
ਸੰਪਰਕ: 006421392147



News Source link
#ਪਰਵਸ #ਕਵ

- Advertisement -

More articles

- Advertisement -

Latest article