39 C
Patiāla
Wednesday, May 15, 2024

ਮਾਨਸਾ: ਪਿੰਡ ਤਲਵੰਡੀ ਅਕਲੀਆ ’ਚ ਅਫਰੀਕਨ ਸਵਾਈਨ ਫਲੂ ਦੀ ਪੁਸ਼ਟੀ, ਸੂਰ ਮਾਰੇ

Must read


ਜੋਗਿੰਦਰ ਸਿੰਘ ਮਾਨ

ਮਾਨਸਾ, 7 ਸਤੰਬਰ

ਮਾਨਸਾ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹੇ ਦੇ ਪਿੰਡ ਤਲਵੰਡੀ ਅਕਲੀਆ ਵਿਚ ਅਫਰੀਕਨ ਸਵਾਈਨ ਫਲੂ ਦੀ ਪੁਸ਼ਟੀ ਕੀਤੀ ਗਈ ਹੈ। ਮਹਿਕਮੇ ਦੇ ਮਾਹਿਰਾਂ ਅਨੁਸਾਰ ਪਿੰਡ ਵਿਚ ਬੀਰਪਾਲ ਸਿੰਘ ਵਲੋਂ ਸੂਰ ਰੱਖੇ ਹੋਏ ਸਨ, ਜਿਨ੍ਹਾਂ ਵਿੱਚੋਂ ਇੱਕ ਦੇ ਬਿਮਾਰ ਹੋਣ ਤੋਂ ਬਾਅਦ ਜਦੋਂ ਉਸ ਦੇ ਨਮੂਨੇ ਭਰੇ ਗਏ ਤਾਂ ਸਵਾਈਨ ਫਲੂ ਦੀ ਰਿਪੋਰਟ ਆਉਣ ਤੋਂ ਬਾਅਦ ਅੱਜ ਵਿਭਾਗ ਦੇ ਮਾਹਿਰਾਂ ਵਲੋਂ ਸਾਰੇ ਸੂਰਾਂ ਨੂੰ ਮਾਰਨ ਤੋਂ ਬਾਅਦ ਡੂੰਘੇ ਟੋਏ ਪੁੱਟ ਕੇ ਦੱਬ ਦਿੱਤਾ ਗਿਆ ਹੈ।

ਮਹਿਕਮੇ ਦੇ ਮਾਹਿਰ ਡਾ. ਕਮਲ ਗੁਪਤਾ ਨੇ ਦੱਸਿਆ ਕਿ ਵਿਭਾਗ ਵੱਲੋਂ ਬਿਮਾਰੀ ਕੇਂਦਰ ਤੋਂ ਇੱਕ ਕਿਲੋਮੀਟਰ ਦੂਰੀ ਤੱਕ ਵਾਇਰਸ ਜ਼ੋਨ ਅਤੇ 9 ਕਿਲੋਮੀਟਰ ਦੂਰੀ ਤੱਕ ਨਿਗਰਾਨੀ ਜ਼ੋਨ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਰਾਂ ਦੇ ਮਾਲਕ ਨੂੰ ਸਰਕਾਰ ਪਾਸੋਂ 35 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ, ਜਿਸ ਲਈ ਵਿਭਾਗ ਵਲੋਂ ਬਕਾਇਦਾ ਉਪਰ ਪੱਤਰ ਭੇਜਿਆ ਗਿਆ ਹੈ।



News Source link

- Advertisement -

More articles

- Advertisement -

Latest article