26.6 C
Patiāla
Sunday, April 28, 2024

ਲਹਿਰਾਗਾਗਾ: ਵਿਧਾਇਕ ਦੀ ਦੁਕਾਨ ’ਤੇ ਨਰਮੇ ਦੀ ਬੋਲੀ 9800 ਰੁਪਏ ਪ੍ਰਤੀ ਕੁਇੰਟਲ ਲੱਗੀ

Must read


ਰਮੇਸ਼ ਭਾਰਦਵਾਜ

ਲਹਿਰਾਗਾਗਾ, 7 ਸਤੰਬਰ

ਅੱਜ ਇਥੇ ਮੰਡੀ ਵਿੱਚ ਨਰਮੇ ਦੀਆਂ ਤਿੰਨ ਢੇਰੀਆਂ ਦੀ ਬੋੋਲੀ ਪ੍ਰਤੀ ਕੁਇੰਟਲ 9270 ਤੋਂ 9800 ਰੁਪਏ ਤੱਕ ਲੱਗੀ। ਦੱਸਣਯੋਗ ਹੈ ਕਿ ਆਪ ਵਿਧਾਇਕ ਬਰਿੰਦਰ ਗੋਇਲ ਦੀ ਆੜ੍ਹਤ ਦੀ ਦੁਕਾਨ ਨੌਹਰ ਚੰਦ ਤਰਸੇਮ ਚੰਦ ਦੀ ਦੁਕਾਨ ’ਤੇ ਫਤਹਿਗੜ੍ਹ ਦੇ ਕਿਸਾਨ ਭਿੰਦਰ ਸਿੰਘ ਦਾ ਨਰਮਾ ਕ੍ਰਿਸ਼ਨਾ ਕਾਟਨ ਮਿਲ ਦੇ ਮਾਲਕਾਂ ਨੇ ਵੱਧ ਤੋਂ ਵੱਧ 9800 ਰੁਪਏ ਪ੍ਰਤੀ ਕੁਇੰਟਲ ’ਚ ਖਰੀਦਿਆਂ। ਇਸ ਮੌਕੇ ਵਿਧਾਇਕ ਦੇ ਲੜਕੇ ਕੌਂਸਲਰ ਗੌਰਵ ਗੋਇਲ, ਆੜ੍ਹਤੀ ਯੂਨੀਅਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ, ਉਪ ਚੇਅਰਮੈਨ ਜੀਵਨ ਲਾਲ ਸੇਖੂਵਾਸ, ਗਗਨਦੀਪ ਲੱਕੀ, ਧਰਮਪਾਲ, ਅ੍ਰੰਮਿਤਪਾਲ ਵਿੱਕੀ ਹਰਿਅਓ ਨੇ ਦੱਸਿਆ ਕਿ ਇਸ ਵਾਰ ਨਰਮੇ ਦੀ ਬਿਜਾਈ ਘੱਟ ਹੋਣ ਦੇ ਬਾਵਜੂਦ ਫਸਲ ਭਰਪੂਰ ਹੈ, ਜਿਸ ਕਰਕੇ ਨਰਮੇ ਦੀਆਂ ਕੀਮਤਾਂ ’ਚ ਹੋਰ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਮਾਰਕੀਟ ਕਮੇਟੀ ਦੇ ਸੀਨੀਅਰ ਲੇਖਾਕਾਰ ਰਣਧੀਰ ਸਿੰਘ ਖਾਲਸਾ ਅਨੁਸਾਰ ਸਾਉਣੀ ਦੀ ਫਸਲ ਦੇ ਖਰੀਦ ਦੇ ਪੂਰੇ ਪ੍ਰਬੰਧ ਹਨ। ਖੇਤੀ ਜ਼ਿਲ੍ਹਾ ਸਲਾਹਕਾਰ ਡਾ. ਬੀਆਰ ਰੋਮਾਣਾ ਨੇ ਦੱਸਿਆ ਕਿ ਇਲਾਕੇ ’ਚ 1314 ਹੈਕਟੇਅਰ ਨਰਮਾ ਕਾਸ਼ਤ ਕੀਤਾ ਹੈ।



News Source link

- Advertisement -

More articles

- Advertisement -

Latest article