37.7 C
Patiāla
Thursday, May 16, 2024

ਨੂਰਪੁਰ ਬੇਦੀ ਦੀਆਂ ਖਸਤਾ ਹਾਲ ਸੜਕਾਂ ਤੋਂ ਲੋਕ ਪ੍ਰੇਸ਼ਾਨ

Must read


ਬਲਵਿੰਦਰ ਰੈਤ

ਨੂਰਪੁਰ ਬੇਦੀ, 4 ਸਤੰਬਰ

ਖੇਤਰ ਦੀਆਂ ਸੜਕਾਂ ਦੀ ਹਾਲਤ ਮਾੜੀ ਹੋਣ ਕਾਰਨ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਭਾਰੀ ਵਾਹਨਾਂ ਨੇ ਸੜਕਾਂ ਦੀ ਦਸ਼ਾ ਵਿਗਾੜ ਦਿੱਤੀ ਹੈ। ਕਲਵਾਂ ਮੌੜ ਤੋਂ ਨੰਗਲ ਸੜਕ ਦੀ ਹਾਲਤ ਇਸ ਵੇਲੇ ਅਤਿ ਖਸਤਾ ਹੈ। ਸੜਕ ’ਤੇ ਕਾਫੀ ਡੂੰਘੇ ਖੱਡੇ ਪੈ ਗਏ ਹਨ, ਜੋ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਦੱਸਣਯੋਗ ਹੈ ਕਿ ਨੰਗਲ ਸ਼ਹਿਰ ਵਿੱਚ ਬਣ ਰਹੇ ਫਲਾਈਓਵਰ ਕਾਰਨ ਨੰਗਲ ਤੋਂ ਸ੍ਰੀ ਅਨੰਦਪੁਰ ਸਾਹਿਬ ਬਰਾਸਤਾ ਭਨੂਪਲੀ ਦੇ ਰਸਤੇ ਨੂੰ ਬਦਲ ਕੇ ਕਲਵਾਂ ਮੌੜ-ਝੱਜ ਚੌਕ ਰਾਹੀ ਚੰਡੀਗੜ੍ਹ-ਦਿੱਲੀ ਤੇ ਹੋਰ ਥਾਵਾਂ ਲਈ ਪਾਇਆ ਗਿਆ ਹੈ। ਖੇਤਰ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਨੰਗਲ ਸ਼ਹਿਰ ਵਿੱਚ ਸੁਸਤ ਚਾਲ ਬਣ ਰਹੇ ਫਲਾਈਓਵਰ ਦਾ ਕੰਮ ਤੇਜ਼ ਕੀਤਾ ਜਾਵੇ।

ਦੂਜੇ ਪਾਸੇ ਅੱਜ ਕਾਹਨਪੁਰ ਖੂਹੀ ਤੋਂ ਭੰਗਲ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਤੋ ਪ੍ਰੇਸ਼ਾਨ ਇਲਾਕਾ ਵਾਸੀਆਂ ਵੱਲੋਂ ਪਿੰਡ ਖੇੜਾ ਕਲਮੌਟ ਵਿੱਚ ਸੜਕ ’ਤੇ 2 ਘੰਟੇ ਜਾਮ ਲਗਾ ਕੇੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਦੀਪਕ ਰਾਣਾ ਨੇ ਕਿਹਾ ਕਿ ਇਸ ਸੜਕ ਦੀ ਹਾਲਤ ਕਾਫੀ ਸਮੇਂ ਤੋਂ ਖਰਾਬ ਚੱਲੀ ਆ ਰਹੀ ਹੈ। ਲੋਕਾਂ ਨੇ ਪੰਜਾਬ ਸਰਕਾਰ ਤੋਂ ਸੜਕਾਂ ’ਤੇ ਪ੍ਰੀਮਿਕਸ ਪਾਉਣ ਦੀ ਪੁਰਜ਼ੋਰ ਮੰਗ ਕੀਤੀ ਹੈ।





News Source link

- Advertisement -

More articles

- Advertisement -

Latest article