32.5 C
Patiāla
Monday, May 6, 2024

ਇੰਗਲੈਂਡ: ਪ੍ਰੀਤੀ ਪਟੇਲ ਵੱਲੋਂ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ

Must read


ਲੰਡਨ, 5 ਸਤੰਬਰ

ਇੰਗਲੈਂਡ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਮੌਜੂਦਾ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਲਿਖੇ ਪੱਤਰ ਵਿੱਚ ਕੈਬਨਿਟ ਤੋਂ ਅਸਤੀਫ਼ਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸੰਸਦ ਵਿੱਚ ਮਨੋਨੀਤ ਪ੍ਰਧਾਨ ਮੰਤਰੀ ਲਿਜ਼ ਟਰੱਸ ਦਾ ਸਮਰਥਨ ਕਰੇਗੀ। ਉਹ ਜੌਹਨਸਨ ਦੀ ਨੇੜਲੀ ਸਹਿਯੋਗੀ ਸੀ। ਵੱਡੀ ਪੱਧਰ ’ਤੇ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਭਾਰਤੀ ਮੂਲ ਦੀ ਸੀਨੀਅਰ ਮੰਤਰੀ ਨੂੰ ਪ੍ਰਧਾਨ ਮੰਤਰੀ ਚੁਣੀ ਗਈ ਟਰੱਸ ਦੀ ਸਿਖਰਲੀ ਟੀਮ ਵਿੱਚ ਥਾਂ ਨਹੀਂ ਮਿਲੇਗੀ। ਉਨ੍ਹਾਂ ਆਪਣੇ ਅਸਤੀਫ਼ੇ ਵਿੱਚ ਲਿਖਿਆ, ‘‘ਮੈਂ ਲਿਜ਼ ਟਰੱਸ ਨੂੰ (ਕੰਜ਼ਰਵੇਟਿਵ ਪਾਰਟੀ ਦੇ) ਨਵੇਂ ਆਗੂ ਚੁਣੇ ਜਾਣ ’ਤੇ ਵਧਾਈ ਦਿੰਦੀ ਹਾਂ। ਸਾਡੇ ਨਵੇਂ ਪ੍ਰਧਾਨ ਮੰਤਰੀ ਦੇ ਤੌਰ ’ਤੇ ਉਨ੍ਹਾਂ ਨੂੰ ਆਪਣਾ ਸਮਰਥਨ ਦਿੰਦੀ ਰਹਾਂਗੀ।’’





News Source link

- Advertisement -

More articles

- Advertisement -

Latest article