31 C
Patiāla
Sunday, May 12, 2024

ਅਫ਼ਗਾਨਿਸਤਾਨ: ਕਾਬੁਲ ’ਚ ਰੂਸੀ ਸਫਾਰਤਖਾਨੇ ਦੇ ਬਾਹਰ ਧਮਾਕਾ; ਦੋ ਹਲਾਕ 11 ਜ਼ਖ਼ਮੀ

Must read


ਕਾਬੁਲ, 5 ਸਤੰਬਰ

ਕਾਬੁਲ ਵਿੱਚ ਰੂਸੀ ਸਫ਼ਾਰਤਖਾਨੇ ਦੇ ਬਾਹਰ ਅੱਜ ਆਤਮਘਾਤੀ ਬੰਬਾਰ ਵੱਲੋਂ ਕੀਤੇ ਧਮਾਕੇ ਕਾਰਨ ਦੂਤਘਰ ਦੇ ਦੋ ਜਣਿਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਰੂਸੀ ਵਿਦੇਸ਼ ਮੰਤਰਾਲੇ ਨੇ ਦਿੱਤੀ ਪਰ ਇਸ ਸਬੰਧੀ ਵੇਰਵੇ ਨਹੀ ਦਿੱਤੇ ਗਏ। ਇਸੇ ਦੌਰਾਨ ਪੁਲੀਸ ਨੇ ਦੱਸਿਆ ਕਿ ਜਦੋਂ ਹਮਲਾਵਾਰ ਗੇਟ ਨੇੜੇ ਪਹੁੰਚਿਆਂ ਤਾਂ ਸੁਰੱਖਿਆ ਗਾਰਡਾਂ ਨੇ ਗੋਲੀ ਮਾਰ ਕੇ ਉਸ ਨੂੰ ਹਲਾਕ ਕਰ ਦਿੱਤਾ। ਇਸ ਤੋਂ ਪਹਿਲਾਂ ਰੂਸੀ ਦੀ ਸਰਕਾਰੀ ਖਬਰ ਏਜੰਸੀ ਆਰਆਈੲੇ ਨੋਵੋੋਸਤੀ ਨੇ ਗੁਪਤ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਸੀ ਕਿ ਧਮਾਕੇ ਕਾਰਨ 15-20 ਲੋਕਾਂ ਦੀ ਮੌਤ ਹੋਈ ਜਾਂ ਜ਼ਖ਼ਮੀ ਹੋਏ ਹਨ। ਆਰਆਈੲੇ ਨੋਵੋੋਸਤੀ ਮੁਤਾਬਕ ਧਮਾਕਾ ਉਸ ਹੋਇਆ ਜਦੋਂ ਇੱਕ ਰੂਸੀ ਰਾਜਨੀਤਕ ਦੂਤਘਰ ਦੇ ਬਾਹਰ ਵੀਜ਼ਾ ਵਾਸਤੇ ਲਾਈਨ ਵਿੱਚ ਖੜ੍ਹੇ ਲੋਕਾਂ ਦਾ ਨੂੰ ਆਵਾਜ਼ ਦੇਣ ਲਈ ਆਇਆ। ਹਾਲਾਂਕਿ ਇਹ ਨਹੀ ਦੱਸਿਆ ਗਿਆ ਮ੍ਰਿਤਕਾਂ ਵਿੱਚ ਕੋਈ ਰੂਸੀ ਰਾਜਨੀਤਕ ਸੀ ਜਾਂ ਨਹੀਂ। ਏਜੰਸੀਆਂ





News Source link

- Advertisement -

More articles

- Advertisement -

Latest article