35.8 C
Patiāla
Saturday, May 18, 2024

ਸੈਂਕੜੇ ਲੋਕ ਗੋਰਬਾਚੇਵ ਨੂੰ ਸ਼ਰਧਾਂਜਲੀ ਦੇਣ ਲਈ ਜੁੜੇ

Must read


ਮਾਸਕੋ, 3 ਸਤੰਬਰ

ਸਾਬਕਾ ਸੋਵੀਅਤ ਆਗੂ ਮਿਖਾਈਲ ਗੋਰਬਾਚੇਵ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸੈਂਕੜੇ ਲੋਕ ਇਕੱਤਰ ਹੋਏ। ਜ਼ਿਕਰਯੋਗ ਹੈ ਕਿ ਗੋਰਬਾਚੇਵ ਦਾ ਲੰਘੇ ਮੰਗਲਵਾਰ 91 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਸੀ। ਠੰਢੀ ਜੰਗ ਖ਼ਤਮ ਕਰਨ ਵਿਚ ਗੋਰਬਾਚੇਵ ਦੀ ਮਹੱਤਵਪੂਰਨ ਭੂਮਿਕਾ ਸੀ। ਸੋਵੀਅਤ ਸੰਘ ਦੇ ਟੁੱਟਣ ਦੌਰਾਨ ਵੀ ਉਹ ਕੇਂਦਰੀ ਭੂਮਿਕਾ ’ਚ ਰਹੇ। ਹਾਲਾਂਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ ਹੈ। ਕਰੈਮਲਿਨ ਨੇ ਗੋਰਬਾਚੇਵ ਦੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਤੋਂ ਇਨਕਾਰ ਕਰ ਦਿੱਤਾ ਹੈ। ਦੁਨੀਆ ਭਰ ਵਿਚ ਜਿੱਥੇ ਕਈਆਂ ਵੱਲੋਂ ਗੋਰਬਾਚੇਵ ਦਾ ਸਤਿਕਾਰ ਕੀਤਾ ਜਾਂਦਾ ਹੈ ਉੱਥੇ ਦੇਸ਼ ਵਿਚ ਉਨ੍ਹਾਂ ਨੂੰ ਸੋਵੀਅਤ ਸੰਘ ਦੇ ਟੁੱਟਣ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਜਿਸ ਕਾਰਨ ਰੂਸ ਗਰੀਬੀ ਵੱਲ ਧੱਕਿਆ ਗਿਆ। ਪੂਤਿਨ ਨੇ ਵੀਰਵਾਰ ਮਾਸਕੋ ਦੇ ਹਸਪਤਾਲ ’ਚ ਗੁਪਤ ਰੂਪ ਵਿਚ ਗੋਰਬਾਚੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਹਾਲਾਂਕਿ ਉਹ ਅੰਤਿਮ ਰਸਮਾਂ ਵਿਚ ਹਿੱਸਾ ਨਹੀਂ ਲੈਣਗੇ। ਇਸ ਦਾ ਕਾਰਨ ਉਨ੍ਹਾਂ ਦੇ ਰੁੱਝੇ ਹੋਣਾ ਦੱਸਿਆ ਗਿਆ ਹੈ। ਸਰਕਾਰ ਦੇ ਬੁਲਾਰੇ ਦਮਿੱਤਰੀ ਪੇਸਕੋਵ ਨੇ ਕਿਹਾ ਕਿ ਰਾਸ਼ਟਰਪਤੀ ਨੇ ਕਈ ਬੈਠਕਾਂ ਵਿਚ ਹਿੱਸਾ ਲੈਣਾ ਹੈ ਤੇ ਇਕ ਕੌਮਾਂਤਰੀ ਫੋਨ ਕਾਲ ਵੀ ਹੈ। ਇਸ ਤੋਂ ਇਲਾਵਾ ਉਨ੍ਹਾਂ ਇਕ ਕਾਰੋਬਾਰੀ ਸੰਮੇਲਨ ਵਿਚ ਹਿੱਸਾ ਲੈਣ ਲਈ ਤਿਆਰੀ ਵੀ ਕਰਨੀ ਹੈ। ਗੋਰਬਾਚੇਵ ਦੀਆਂ ਅੰਤਿਮ ਰਸਮਾਂ ਮਾਸਕੋ ਵਿਚ ਹੀ ਹੋਣਗੀਆਂ। ਉਨ੍ਹਾਂ ਨੂੰ ਪਤਨੀ ਦੀ ਕਬਰ ਦੇ ਨਾਲ ਹੀ ਦਫ਼ਨਾਇਆ ਜਾਵੇਗਾ। -ਏਪੀ  





News Source link

- Advertisement -

More articles

- Advertisement -

Latest article