30.5 C
Patiāla
Thursday, May 2, 2024

ਦਿ ਫ਼ਤਹਿਗੜ੍ਹ ਸਾਹਿਬ ਸਹਿਕਾਰੀ ਬੈਂਕ ਲਿਮਟਿਡ ਦੇ ਡਾਇਰੈਕਟਰਾਂ ਦੀ ਚੋਣ

Must read


ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 2 ਸਤੰਬਰ

ਦਿ ਫ਼ਤਹਿਗੜ੍ਹ ਸਾਹਿਬ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਫ਼ਤਹਿਗੜ੍ਹ ਸਾਹਿਬ ਦੇ ਡਾਇਰੈਕਟਰਾਂ ਦੀ ਚੋਣ ਲਈ ਦਾਖ਼ਲ ਕੀਤੇ ਨਾਮਜ਼ਦਗੀ ਪੱਤਰਾਂ ਦੀ ਰਿਟਰਨਿੰਗ ਅਫ਼ਸਰ ਵੱਲੋਂ ਪੜਤਾਲ ਕਰਨ ਉਪਰੰਤ 8 ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ ਗਿਆ ਜਦੋਂਕਿ 9 ਨੰਬਰ ਜ਼ੋਨ ਦੇ ਤਿੰਨੋਂ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਜਾਣਕਾਰੀ ਅਨੁਸਾਰ 1 ਨੰਬਰ ਜ਼ੋਨ ਦੀ ਹਰਬੰਸਪੁਰਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਰਵਿਸ ਸਭਾ ਦੇ ਬਿਕਰਮਜੀਤ ਸਿੰਘ, ਬਸੀ ਪਠਾਣਾਂ ਜ਼ੋਨ ਦੀ ਕੋਟਲਾ ਮਸੂਦ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਰਵਿਸ ਸਭਾ ਦੇ ਬੇਅੰਤ ਸਿੰਘ, ਜ਼ੋਨ ਖਮਾਣੋਂ ਦੀ ਚੜੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਰਵਿਸ ਸਭਾ ਦੇ ਰਣਜੀਤ ਸਿੰਘ, ਮੂਲੇਪੁਰ ਜ਼ੋਨ ਦੀ ਖੇੜਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਰਵਿਸ ਸਭਾ ਦੇ ਅਮਨਦੀਪ ਸਿੰਘ, ਚਨਾਰਥਲ ਕਲਾਂ ਦੀ ਸੰਗਤਪੁਰਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਰਵਿਸ ਸਭਾ ਦੇ ਜਗਤਾਰ ਸਿੰਘ, ਦਿ ਘੁਟੀਂਡ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਰਵਿਸ ਸਭਾ ਦੇ ਰਾਮ ਸਿੰਘ ਆਦਿ ਬਿਨਾਂ ਮੁਕਾਬਲੇ ਜੇਤੂ ਰਹੇ। ਬਾਅਦ ਵਿੱਚ ਜ਼ੋਨ ਨੰਬਰ 6 ਤੋਂ ਜੇਤੂ ਰਹੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਘੋਲਾ ਨੂੰ ਡਾਇਰੈਕਟਰ ਚੁਣਿਆ ਗਿਆ। 





News Source link

- Advertisement -

More articles

- Advertisement -

Latest article