31.9 C
Patiāla
Tuesday, May 21, 2024

ਮੂਡੀਜ਼ ਵੱਲੋਂ ਭਾਰਤ ਦੀ ਵਿਕਾਸ ਦਰ ਘੱਟ ਕੇ 7.7 ਫੀਸਦ ਰਹਿਣ ਦੀ ਪੇਸ਼ੀਨਗੋਈ

Must read


ਨਵੀਂ ਦਿੱਲੀ, 1 ਸਤੰਬਰ

ਮੂਡੀਜ਼ ਦੀ ਇਨਵੈਸਟਰ ਸੇਵਾ ਨੇ ਮੌਜੂਦਾ ਵਿੱਤੀ ਸਾਲ 2022 ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ ਸਬੰਧੀ ਅਨੁਮਾਨਾਂ ਨੂੰ ਘਟਾ ਕੇ 7.7 ਫੀਸਦ ਕਰ ਦਿੱਤਾ ਹੈ। ਰੇਟਿੰਗ ਏਜੰਸੀ ਨੇ ਮਈ ਵਿੱਚ ਕੀਤੀ ਪੇਸ਼ੀਨਗੋਈ ਵਿੱਚ ਭਾਰਤ ਦੀ ਵਿਕਾਸ ਦਰ 8.8 ਫੀਸਦ ਰਹਿਣ ਦਾ ਦਾਅਵਾ ਕੀਤਾ ਸੀ। ਜੰਸੀ ਨੇ ਕਿਹਾ ਕਿ ਵਧਦੀਆਂ ਵਿਆਜ ਦਰਾਂ, ਮੌਨਸੂਨ ਦਾ ਇਕਸਾਰ ਨਾ ਹੋਣਾ ਤੇ ਆਲਮੀ ਪੱਧਰ ’ਤੇ ਵਿਕਾਸ ਦੇ ਮੱਠਾ ਪੈਣ ਕਰਕੇ ਆਰਥਿਕ ਵਿਕਾਸ ਦੀ ਰਫ਼ਤਾਰ ਨੂੰ ਸੱਟ ਵਜੇਗੀ। ਸਾਲ 2021 ਵਿੱਚ ਭਾਰਤ ਦੀ ਜੀਡੀਪੀ 8.3 ਫੀਸਦ ਰਹੀ ਸੀ ਜਦੋਂਕਿ ਉਸ ਤੋਂ ਪਿਛਲੇ ਸਾਲ 2020 ਵਿੱਚ ਕਰੋਨਾ ਮਹਾਮਾਰੀ ਕਰਕੇ ਭਾਰਤੀ ਅਰਥਚਾਰੇ ਦੀ ਵਿਕਾਸ ਦਰ ਸੁੰਗੜ ਕੇ 6.7 ਫੀਸਦ ਰਹਿ ਗਈ ਸੀ।

ਮੂਡੀਜ਼ ਨੇ ਕਿਹਾ ਕਿ ਸਾਲ 2022-23 ਲਈ ਆਲਮੀ ਆਰਥਿਕ ਹਾਲਾਤ ਨੂੰ ਵੇਖਦਿਆਂ ਭਾਰਤ ਦਾ ਕੇਂਦਰੀ ਬੈਂਕ (ਆਰਬੀਆਈ) ਇਸ ਸਾਲ ਸਖ਼ਤ ਰੁਖ਼ ਅਖ਼ਤਿਆਰ ਕਰੀ ਰੱਖਣ ਦੇ ਨਾਲ ਘਰੇਲੂ ਮਹਿੰਗਾਈ ਦੇ ਦਬਾਅ ਨੂੰ ਵਧਣ ਤੋਂ ਰੋਕਣ ਲਈ ਆਕਰਾਮਕ ਨੀਤੀਗਤ ਰਵੱਈਆ ਅਪਣਾ ਸਕਦਾ ਹੈ। ਮੂਡੀਜ਼ ਨੇ ਕਿਹਾ, ‘‘ਸਾਡਾ ਅਨੁਮਾਨ ਹੈ ਕਿ ਭਾਰਤ ਦਾ ਅਸਲ ਜੀਡੀਪੀ ਵਾਧਾ 2021 ਲਈ 8.3 ਫੀਸਦ ਤੋਂ ਘੱਟ ਕੇ 2022 ਵਿੱਚ 7.7 ਫੀਸਦ ਰਹਿ ਸਕਦਾ ਹੈ ਅਤੇ ਵਿਆਜ ਦਰਾਂ ਵਿੱਚ ਵਾਧੇ, ਇੱਕਸਾਰ ਮੌਨਸੂਨ ਨਾ ਹੋਣ ਤੇ ਆਲਮੀ ਵਿਕਾਸ ਦੀ ਰਫ਼ਤਾਰ ਘੱਟ ਹੋਣ ਕਰਕੇ 2023 ਵਿੱਚ ਇਹ ਹੋਰ ਵੀ ਘੱਟ 5.2 ਫੀਸਦ ਰਹਿ ਸਕਦੀ ਹੈ।’’ ਲੰਘੇ ਦਿਨ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਜੀਡੀਪੀ ਦੀ ਵਿਕਾਸ ਦਰ 13.5 ਫੀਸਦ ਰਹਿਣ ਦਾ ਦਾਅਵਾ ਕੀਤਾ ਗਿਆ ਸੀ। ਮੂਡੀਜ਼ ਨੇ ਕਿਹਾ ਕਿ ਆਰਬੀਆਈ ਲਈ ਮਹਿੰਗਾਈ ਨੂੰ ਕਾਬੂ ਵਿੱਚ ਰੱਖਣ ਦੀ ਚੁਣੌਤੀ ਬਣੀ ਹੋਈ ਹੈ ਤੇ ਕੇਂਦਰੀ ਬੈਂਕ ਨੂੰ ਵਾਧੇ ਤੇ ਮਹਿੰਗਾਈ ਦਰਮਿਆਨ ਤਵਾਜ਼ਨ ਬਣਾਉਣ ਦੇ ਨਾਲ ਦਰਾਮਦ ਕੀਤੀਆਂ ਵਸਤਾਂ ਦੀ ਮਹਿੰਗਾਈ ਦੇ ਅਸਰ ਨੂੰ ਵੀ ਕੰਟਰੋਲ ਕਰਨਾ ਹੋਵੇਗਾ। ਏਜੰਸੀ ਨੇ ਕਿਹਾ ਕਿ ਜੁਲਾਈ ਤੋਂ ਦਸੰਬਰ ਤੱਕ ਦੇ ਅਰਸੇ ਦੌਰਾਨ ਮਹਿੰਗਾਈ ਦਾ ਦਬਾਅ ਘੱਟ ਹੋ ਸਕਦਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article