41.2 C
Patiāla
Tuesday, May 14, 2024

ਜਾਅਲਸਾਜ਼ੀ ਕਰਕੇ ਸ਼ਾਮਲਾਤ ਜ਼ਮੀਨ ਵੇਚਣ ਦੇ ਮਾਮਲੇ ’ਚ ਦੋ ਗ੍ਰਿਫ਼ਤਾਰ

Must read


ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ

ਚੰਡੀਗੜ੍ਹ/ਮੁਹਾਲੀ 1 ਸਤੰਬਰ

ਪੰਜਾਬ ਵਿਜੀਲੈਂਸ ਬਿਊਰੋ ਨੇ ਕਰੋੜਾਂ ਰੁਪਏ ਦੀ ਜ਼ਮੀਨ ਗੈਰਕਾਨੂੰਨੀ ਤਰੀਕੇ ਨਾਲ ਹੜੱਪਣ ਦੇ ਦੋਸ਼ ਤਹਿਤ ਪੰਚਕੂਲਾ ਜ਼ਿਲ੍ਹੇ ਦੇ ਪਿੰਡ ਕੋਨਾ ਦੇ ਵਾਸੀਆਂ ਪਰਵੀਨ ਕੁਮਾਰ ਅਤੇ ਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮੁਹਾਲੀ ਜ਼ਿਲ੍ਹੇ ਦੇ ਪਿੰਡ ਮਾਜਰੀ ਦੀ ਲਗਪਗ 558 ਏਕੜ (4624 ਕਨਾਲਾਂ) ਸ਼ਾਮਲਾਟ ਜ਼ਮੀਨ ਦੇ ਇੰਤਕਾਲ ਸਬੰਧੀ ਮਾਲ ਰਿਕਾਰਡ ਨਾਲ ਛੇੜਛਾੜ ਕੀਤੀ ਸੀ। ਇਸ ਸਬੰਧੀ ਸਬ ਤਹਿਸੀਲ ਮਾਜਰੀ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਪ੍ਰਾਪਰਟੀ ਡੀਲਰਾਂ ਖ਼ਿਲਾਫ਼ ਕੇਸ ਪਹਿਲਾਂ ਹੀ ਦਰਜ ਕੀਤਾ ਹੋਇਆ ਹੈ। ਮਾਮਲੇ ਦੀ ਤਫਤੀਸ਼ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਵੀਰ ਸਿੰਘ ਵਾਸੀ ਪਿੰਡ ਕੋਨਾ ਜ਼ਿਲ੍ਹਾ ਪੰਚਕੂਲਾ ਨੇ ਪਿੰਡ ਮਾਜਰੀ ਦੀ 17 ਏਕੜ (136 ਕਨਾਲ) ਜ਼ਮੀਨ ਧੋਖੇ ਨਾਲ ਆਪਣੇ ਨਾਂ ਕਰਵਾ ਲਈ ਅਤੇ ਇਸ ਜ਼ਮੀਨ ਨੂੰ ਅੱਗੇ ਮੁਖਾਤਰਨਾਮੇ ਭਾਵ ਜਨਰਲ ਪਾਵਰ ਆਫ ਅਟਾਰਨੀ (ਜੀਪੀਏ) ਰਾਹੀਂ ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤਾ। ਇਸੇ ਤਰ੍ਹਾਂ ਦੂਜੇ ਮੁਲਜ਼ਮ ਪਰਵੀਨ ਕੁਮਾਰ ਨੇ 80 ਕਨਾਲ ਜ਼ਮੀਨ ਦੀ ਜੀਪੀਏ ਫਰਜ਼ੀ ਵਿਅਕਤੀ ਕਮਲਜੀਤ ਸਿੰਘ ਪੁੱਤਰ ਅਮਰੀਕ ਸਿੰਘ ਦੇ ਨਾਂ ’ਤੇ ਬਣਾਈ ਇਸ ਨੂੰ ਅੱਗੇ ਕਈ ਜਣਿਆਂ ਨੂੰ ਵੇਚ ਦਿੱਤਾ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ 14 ਵਿਅਕਤੀਆਂ ਨੂੰ ਪਿੰਡ ਮਾਜਰੀ ਦੀ 558 ਏਕੜ (4464 ਕਨਾਲ) ਜ਼ਮੀਨ ਦਾ ਮਾਲਕ ਦਿਖਾਇਆ ਗਿਆ। ਜਾਂਚ ਦੌਰਾਨ ਪਤਾ ਲੱਗਿਆ ਕਿ ਇਨ੍ਹਾਂ 14 ਵਿਅਕਤੀਆਂ ਵਿਚੋਂ 12 ਬਿਲਕੁਲ ਫ਼ਰਜ਼ੀ ਸਨ। ਉਹ ਨਾ ਤਾਂ ਉਪਰੋਕਤ ਜ਼ਮੀਨ ਦੇ ਮਾਲਕ ਤੇ ਨਾ ਪਿੰਡ ਦੇ ਵਸਨੀਕ ਸਨ।





News Source link

- Advertisement -

More articles

- Advertisement -

Latest article