45.8 C
Patiāla
Saturday, May 18, 2024

ਸੋਵੀਅਤ ਸੰਘ ਦੇ ਆਖਰੀ ਨੇਤਾ ਮਿਖਾਇਲ ਗੋਰਬਾਚੇਵ ਦਾ ਦੇਹਾਂਤ

Must read


ਮਾਸਕੋ, 31 ਅਗਸਤ

ਸੋਵੀਅਤ ਸੰਘ ਦੇ ਆਖਰੀ ਨੇਤਾ ਮਿਖਾਇਲ ਗੋਰਬਾਚੇਵ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ 91 ਸਾਲ ਦੇ ਸਨ। ਗੋਰਬਾਚੇਵ ਨੇ ਸੋਵੀਅਤ ਯੂਨੀਅਨ ਵਿੱਚ ਬਹੁਤ ਸਾਰੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਕੜੀ ਵਿੱਚ ਉਨ੍ਹਾਂ ਨੇ ਕਮਿਊਨਿਜ਼ਮ ਦੇ ਖਾਤਮੇ, ਸੋਵੀਅਤ ਯੂਨੀਅਨ ਦੇ ਟੁੱਟਣ ਅਤੇ ਠੰਢੀ ਜੰਗ ਦੇ ਅੰਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਮਾਸਕੋ ਦੇ ਕੇਂਦਰੀ ਕਲੀਨਿਕਲ ਹਸਪਤਾਲ ਨੇ ਬਿਆਨ ਵਿੱਚ ਕਿਹਾ ਕਿ ਗੋਰਬਾਚੇਵ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਗੋਰਬਾਚੇਵ ਸੱਤ ਸਾਲਾਂ ਤੋਂ ਵੀ ਘੱਟ ਸਮੇਂ ਲਈ ਸੱਤਾ ਵਿੱਚ ਰਹੇ।

15 ਸਤੰਬਰ 2003 ’ਚ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨਾਲ ਗੋਰਬਾਚੇਵ।

2 ਮਈ 1992 ’ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਲਡ ਰਿਗਨ ਨਾਲ ਗੋਰਬਾਚੇਵ।





News Source link

- Advertisement -

More articles

- Advertisement -

Latest article