38.2 C
Patiāla
Friday, May 3, 2024

ਟੈਨਿਸ: ਯੂਐੱਸ ਓਪਨ ਵੀ ਨਹੀਂ ਖੇਡੇਗਾ ਜੋਕੋਵਿਚ

Must read


ਨਿਊਯਾਰਕ, 28 ਅਗਸਤ

ਕੋਵਿਡ-19 ਟੀਕਾਕਰਨ ਨਾ ਕਰਵਾਉਣ ਕਾਰਨ ਦੁਨੀਆ ਦਾ ਸਾਬਕਾ ਅੱਵਲ ਦਰਜੇ ਦਾ ਖਿਡਾਰੀ ਨੋਵਾਕ ਜੋਕੋਵਿਚ ਸੋਮਵਾਰ ਤੋਂ ਸ਼ੁਰੂ ਹੋ ਰਹੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦਾ ਹਿੱਸਾ ਵੀ ਨਹੀਂ ਹੋਵੇਗਾ। ਮੌਜੂਦਾ ਸੀਜ਼ਨ ਵਿੱਚ ਇਹ ਦੂਜੀ ਵਾਰ ਹੈ ਜਦੋਂ ਜੋਕੋਵਿਚ ਟੀਕਾਕਰਨ ਨਾ ਕਰਵਾਉਣ ਕਾਰਨ ਕਿਸੇ ਗਰੈਂਡਸਲੈਮ ਟੂਰਨਾਮੈਂਟ ’ਚ ਹਿੱਸਾ ਨਹੀਂ ਲੈ ਸਕੇਗਾ। ਇਸ ਤੋਂ ਪਹਿਲਾਂ ਉਹ ਆਸਟਰੇਲਿਆਈ ਓਪਨ ਵਿੱਚ ਨਹੀਂ ਖੇਡ ਸਕਿਆ ਸੀ। ਯੂਐੱਸ ਓਪਨ ਦੌਰਾਨ ਪੰਜ ਪੁਰਸ਼ ਖਿਡਾਰੀਆਂ ਕੋਲ ਦੁਨੀਆਂ ਦਾ ਅੱਵਲ ਦਰਜੇ ਦਾ ਖਿਡਾਰੀ ਬਣਨ ਦਾ ਮੌਕਾ ਹੋਵੇਗਾ, ਜਿਸ ਵਿੱਚ ਰਿਕਾਰਡ 22 ਗਰੈਂਡਸਲੈਮ ਖਿਤਾਬ ਜਿੱਤਣ ਵਾਲਾ ਰਾਫੇਲ ਨਡਾਲ ਵੀ ਸ਼ਾਮਲ ਹੈ। ਮੌਜੂਦਾ ਨੰਬਰ ਇੱਕ ਖਿਡਾਰੀ ਤੇ ਯੂਐੱਸ ਓਪਨ ਚੈਂਪੀਅਨ ਡੇਨੀਅਲ ਮੈਦਵੇਦੇਵ, ਕਾਰਲੋਸ ਅਲਕਾਰਾਜ਼, ਸਟੇਫਾਨੋਸ ਸਿਟਸਿਪਾਸ ਅਤੇ ਕੈਸਪਰ ਰੂਡ ਨੂੰ ਯੂਐੱਸ ਓਪਨ ਦੇ ਅਗਲੇ ਦਿਨ ਜਾਰੀ ਹੋਣ ਵਾਲੀ ਦਰਜਾਬੰਦੀ ਵਿੱਚ ਸਿਖਰ ’ਤੇ ਰਹਿਣ ਲਈ 11 ਸਤੰਬਰ ਨੂੰ ਹੋਣ ਵਾਲੇ ਫਾਈਨਲ ’ਚ ਜਗ੍ਹਾ ਬਣਾਉਣ ਦੀ ਲੋੜ ਹੈ। ਮਹਿਲਾ ਸਿੰਗਲਜ਼ ਵਿੱਚ ਨਾਓਮੀ ਓਸਾਕਾ ਨੇ ਆਪਣੇ ਚਾਰ ’ਚੋਂ ਦੋ ਗਰੈਂਡਸਲੈਮ ਖ਼ਿਤਾਬ ਯੂਐਸ ਓਪਨ ਵਿੱਚ ਜਿੱਤੇ ਹਨ, ਇਸ ਲਈ ਨਿਊਯਾਰਕ ਵਿੱਚ ਉਸ ਨੂੰ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਹਾਲਾਂਕਿ ਸਾਬਕਾ ਅੱਵਲ ਦਰਜੇ ਦੀ ਖਿਡਾਰਨ ਓਸਾਕਾ ਹੁਣ 44ਵੇਂ ਦਰਜੇ ’ਤੇ ਹੈ। -ਪੀਟੀਆਈ





News Source link

- Advertisement -

More articles

- Advertisement -

Latest article