35.6 C
Patiāla
Monday, May 6, 2024

‘ਅਗਨੀਪਥ’ ਯੋਜਨਾ ਲਈ ਹੋਣ ਵਾਲੀ ਨੇਪਾਲੀ ਗੋਰਖਿਆਂ ਦੀ ਭਰਤੀ ਰੱਦ

Must read


ਨਵੀਂ ਦਿੱਲੀ/ਕਾਠਮੰਡੂ, 26 ਅਗਸਤ

ਮੁੱਖ ਅੰਸ਼

  • ਨੇਪਾਲ ਸਰਕਾਰ ਵੱਲੋਂ ਨਹੀਂ ਮਿਲਿਆ ਕੋਈ ਜਵਾਬ
  • ਭਾਰਤੀ ਸੈਨਾ ਨੇ ਭਰਤੀ ਦੇ ਫ਼ਰਜ਼ੀ ਸੁਨੇਹਿਆਂ ਬਾਰੇ ਕੀਤਾ ਚੌਕਸ

ਨੇਪਾਲ ਸਰਕਾਰ ਵੱਲੋਂ ਜਵਾਬ ਨਾ ਮਿਲਣ ਕਾਰਨ ‘ਅਗਨੀਪਥ’ ਯੋਜਨਾ ਤਹਿਤ ਨੇਪਾਲੀ ਗੋਰਖਿਆਂ ਦੀ ਹੋਣ ਵਾਲੀ ‘ਅਗਨੀਵੀਰ’ ਭਰਤੀ ਰੈਲੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਭਰਤੀ ਰੈਲੀ 25 ਅਗਸਤ ਨੂੰ ਹੋਣੀ ਸੀ, ਜਿਸ ਨੂੰ ਰੋਕ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨੇਪਾਲ ਸਥਿਤ ਭਾਰਤੀ ਦੂਤਾਵਾਸ ਨੇ ਇਸ ਭਰਤੀ ਲਈ ਨੇਪਾਲ ਸਰਕਾਰ ਨੂੰ ਪੱਤਰ ਲਿਖ ਕੇ ਇਜ਼ਾਜ਼ਤ ਮੰਗੀ ਸੀ, ਪਰ ਕੋਈ ਜਵਾਬ ਨਾ ਮਿਲਣ ’ਤੇ ਭਰਤੀ ਰੈਲੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਭਾਰਤ ਨੇ ਵੀਰਵਾਰ ਕਿਹਾ ਸੀ ਕਿ ਉਹ ‘ਅਗਨੀਪਥ’ ਸਕੀਮ ਤਹਿਤ ਗੋਰਖਿਆਂ ਨੂੰ ਸੈਨਾ ਵਿਚ ਭਰਤੀ ਕਰਦਾ ਰਹੇਗਾ। ਹਾਲਾਂਕਿ ਕੁਝ ਰਿਪੋਰਟਾਂ ਵਿਚ ਸਾਹਮਣੇ ਆਇਆ ਸੀ ਕਿ ਨੇਪਾਲ ਸਰਕਾਰ ਆਪਣੇ ਮੁਲਕ ਦੇ ਨੌਜਵਾਨਾਂ ਦੀ ਇਸ ਸਕੀਮ ਤਹਿਤ ਭਰਤੀ ’ਚ ਬਹੁਤੀ ਦਿਲਚਸਪੀ ਨਹੀਂ ਲੈ ਰਹੀ ਹੈ। ਵੀਰਵਾਰ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਸੀ ਕਿ, ‘ਅਸੀਂ ਲੰਮੇ ਸਮੇਂ ਤੋਂ ਭਾਰਤੀ ਸੈਨਾ ਵਿਚ ਗੋਰਖਿਆਂ ਨੂੰ ਭਰਤੀ ਕਰ ਰਹੇ ਹਾਂ। ਅਗਾਂਹ ਵੀ ਭਾਰਤ ਅਗਨੀਪਥ ਸਕੀਮ ਤਹਿਤ ਗੋਰਖਾ ਸੈਨਿਕਾਂ ਨੂੰ ਭਰਤੀ ਕਰਦਾ ਰਹੇਗਾ।’ ਇਸੇ ਦੌਰਾਨ ਭਾਰਤੀ ਫ਼ੌਜ ਨੇ ਅੱਜ ਕਿਹਾ ਕਿ ਨੇਪਾਲ ਤੋਂ ਗੋਰਖਿਆਂ ਦੀ ਭਰਤੀ ਕਰਨ ਬਾਰੇ ਸੋਸ਼ਲ ਮੀਡੀਆ ਉਤੇ ਕੁਝ ਫ਼ਰਜ਼ੀ ਸੁਨੇਹੇ ਭੇਜੇ ਜਾ ਰਹੇ ਹਨ। ਉਨ੍ਹਾਂ ਦੇਸ਼ ਦੇ ਨਾਗਰਿਕਾਂ ਨੂੰ ਚੌਕਸ ਕੀਤਾ ਕਿ ਉਹ ਇਨ੍ਹਾਂ ਉਤੇ ਯਕੀਨ ਨਾ ਕਰਨ। -ਏਜੰਸੀ





News Source link

- Advertisement -

More articles

- Advertisement -

Latest article