41.2 C
Patiāla
Friday, May 17, 2024

ਚੀਨ ਨੇ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕਰਨ ਦੀ ਯੋਜਨਾ ਐਲਾਨੀ

Must read


ਪੇਈਚਿੰਗ, 22 ਅਗਸਤ

ਚੀਨ ਨੇ ਅੱਜ ਕਰੋਨਾ ਪਾਬੰਦੀਆਂ ਕਾਰਨ ਘਰਾਂ ਵਿੱਚ ਫਸੇ ਸੈਂਕੜੇ ਭਾਰਤੀਆਂ ਨੂੰ ਵੀਜ਼ਾ ਜਾਰੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਕਾਰੋਬਾਰੀ ਵੀਜ਼ਿਆਂ ਤੋਂ ਇਲਾਵਾ ਹੋਰ ਵੱਖ ਵੱਖ ਸ਼੍ਰੇਣੀਆਂ ਦੇ ਵੀਜ਼ੇ ਜਾਰੀ ਕੀਤੇ ਜਾਣਗੇ। ਚੀਨ ਦੇ ਵਿਦੇਸ਼ ਮੰਤਰਾਲੇ, ਏਸ਼ਿਆਈ ਮਾਮਲਿਆਂ ਬਾਰੇ ਵਿਭਾਗ ਦੇ ਕਾਊਂਸਲਰ ਜੀ ਰੌਂਗ ਨੇ ਟਵੀਟ ਕਰ ਕੇ ਕਿਹਾ, ‘‘ਭਾਰਤੀ ਵਿਦਿਆਰਥੀਆਂ ਦਾ ਚੀਨ ਵਿੱਚ ਮੁੜ ਸਵਾਗਤ ਹੈ।’’ ਨਵੀਂ ਦਿੱਲੀ ਵਿੱਚ ਸਥਿਤ ਚੀਨੀ ਸਫ਼ਾਰਤਖ਼ਾਨੇ ਨੇ ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਚੀਨ ਵਿੱਚ ਕੰਮ ਕਰਨ ਵਾਲਿਆਂ ਦੇ ਪਰਿਵਾਰਾਂ ਲਈ ਵੀਜ਼ੇ ਖੋਲ੍ਹੇ ਜਾਣ ਦਾ ਵੇਰਵੇ ਸਹਿਤ ਐਲਾਨ ਕੀਤਾ ਹੈ।

ਐਲਾਨ ਮੁਤਾਬਕ, ਐਕਸ1-ਵੀਜ਼ਾ ਉਨ੍ਹਾਂ ਵਿਦਿਆਰਥੀਆਂ ਲਈ ਜਾਰੀ ਕੀਤਾ ਜਾਵੇਗਾ, ਜੋ ਚੀਨ ਵਿੱਚ ਉੱਚ ਅਕਾਦਿਮਕ ਸਿੱਖਿਆ ਲਈ ਲੰਮੇ ਸਮੇਂ ਤੱਕ ਪੜ੍ਹਾਈ ਕਰਨਾ ਚਾਹੁੰਦੇ ਹਨ। ਇਸ ਵਿੱਚ ਨਵੇਂ ਦਾਖ਼ਲ ਵਿਦਿਆਰਥੀ ਅਤੇ ਚੀਨ ਵਿੱਚ ਰਹਿ ਕੇ ਮੁੜ ਪੜ੍ਹਾਈ ਸ਼ੁਰੂ ਕਰਨ ਵਾਲੇ ਵਿਦਿਆਰਥੀ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਕਰੋਨਾ ਕਾਲ ਦੌਰਾਨ ਵੀਜ਼ਾ ਪਾਬੰਦੀਆਂ ਕਾਰਨ 23 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਘਰਾਂ ਵਿੱਚ ਫਸ ਗਏ ਸਨ। -ਪੀਟੀਆਈ





News Source link

- Advertisement -

More articles

- Advertisement -

Latest article