26.6 C
Patiāla
Monday, April 29, 2024

ਹੁਸ਼ਿਆਰਪੁਰ: ਫਾਟਕ ’ਤੇ ਐੱਲਪੀਜੀ ਸਿਲੰਡਰਾਂ ਨਾਲ ਲੱਦੇ ਟਰੱਕ ਤੇ ਰੇਲ ਗੱਡੀ ਵਿਚਾਲੇ ਟੱਕਰ

Must read


ਹੁਸ਼ਿਆਰਪੁਰ, 20 ਅਗਸਤ

ਇਥੇ ਬੀਤੀ ਰਾਤ ਹੁਸ਼ਿਆਰਪੁਰ-ਜਲੰਧਰ ਰੇਲਵੇ ਲਾਈਨ ’ਤੇ ਮੰਡਿਆਲਾ ਫਾਟਕ ਵਿੱਚ ਰਸੋਈ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਤੇ ਡੀਐੱਮਯੂ ਦੀ ਟੱਕਰ ਹੋ ਗਈ। ਹਾਦਸੇ ਵੇਲੇ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਫਾਟਕ ਪਾਰ ਕਰ ਰਿਹਾ ਸੀ। ਇਸ ਦੁਰਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਤਕਰੀਬਨ 3 ਘੰਟੇ ਹੁਸ਼ਿਆਰਪੁਰ-ਜਲੰਧਰ ਵਾਲਾ ਰੇਲਵੇ ਟਰੈਕ ਬੰਦ ਰਿਹਾ, ਜਿਸ ਕਾਰਨ ਆਉਣ ਜਾਣ ਵਾਲੀਆਂ ਰੇਲ ਗੱਡੀਆਂ ਵੀ ਪ੍ਰਭਾਵਿਤ ਹੋਈਆਂ। ਘਟਨਾ ਸਬੰਧੀ ਰੇਲਵੇ ਦੇ ਗੇਟਮੈਨ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।





News Source link

- Advertisement -

More articles

- Advertisement -

Latest article