36 C
Patiāla
Wednesday, May 8, 2024

ਜਨਮ ਅਸ਼ਟਮੀ: ਰਿਸ਼ੀ ਸੂਨਕ ਲੰਡਨ ਦੇ ਮੰਦਰ ’ਚ ਨਤਮਸਤਕ

Must read


ਲੰਡਨ, 19 ਅਗਸਤ

ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ’ਚ ਸ਼ਾਮਲ ਰਿਸ਼ੀ ਸੂਨਕ ਨੇ ਅੱਜ ਲੰਡਨ ਨੇੜੇ ਸਥਿਤ ਭਗਵਾਨ ਕ੍ਰਿਸ਼ਨ ਦੇ ਮੰਦਰ ’ਚ ਜਨਮ ਅਸ਼ਟਮੀ ਮਨਾਈ। ਆਗੂ ਬਣਨ ਦੀ ਮੁਹਿੰਮ ਵਿਚ ਰੁੱਝੇ ਰਿਸ਼ੀ (42) ਅੱਜ ਪਤਨੀ ਅਕਸ਼ਿਤਾ ਮੂਰਤੀ ਨਾਲ ਹਰਟਫੋਰਡਸ਼ਾਇਰ ਗਏ। ਜ਼ਿਕਰਯੋਗ ਹੈ ਕਿ ਸੂਨਕ ਨੇ ਸੰਸਦ ਮੈਂਬਰ ਬਣਨ ਵੇਲੇ ‘ਭਗਵਦ ਗੀਤਾ’ ਦੀ ਸਹੁੰ ਚੁੱਕੀ ਸੀ। ਉਹ ਹਿੰਦੂ ਧਰਮ ਵਿਚ ਆਪਣੀ ਆਸਥਾ ਬਾਰੇ ਕਈ ਮੌਕਿਆਂ ’ਤੇ ਵਿਚਾਰ ਰੱਖ ਚੁੱਕੇ ਹਨ। ਰਿਸ਼ੀ ਨੇ ਮਗਰੋਂ ਦੱਸਿਆ ਕਿ ਉਹ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਭਗਤੀਵੇਦਾਂਤਾ ਮੰਦਰ ਗਏ। ਸੂਨਕ ਨੇ ਮੰਦਰ ਜਾਣ ਦੀ ਇਕ ਫੋਟੋ ਵੀ ਪੋਸਟ ਕੀਤੀ। ਜ਼ਿਕਰਯੋਗ ਹੈ ਕਿ ਇਹ ਮੰਦਰ ‘ਇਸਕੌਨ’ ਸੁਸਾਇਟੀ ਦਾ ਵੱਡਾ ਕੇਂਦਰ ਹੈ। ਮੰਦਰ ਲਈ ਇਹ ਥਾਂ ਬੀਟਲਜ਼ ਗਰੁੱਪ ਦੇ ਮਹਾਨ ਕਲਾਕਾਰ ਜੌਰਜ ਹੈਰੀਸਨ ਨੇ ਦਿੱਤੀ ਸੀ। ਇਹ ਕਰੀਬ 78 ਏਕੜ ਵਿਚ ਫੈਲੀ ਹੋਈ ਖ਼ੂਬਸੂਤਰ ਜਗ੍ਹਾ ਹੈ। ਜ਼ਿਕਰਯੋਗ ਹੈ ਕਿ ਰਿਸ਼ੀ ਪਿਛਲੇ ਕੁਝ ਸਮੇਂ ਤੋਂ ਆਪਣੀ ਪਾਰਟੀ ਟੋਰੀ ਦੇ ਮੈਂਬਰਾਂ ਨੂੰ ਖਿੱਚਣ ਦਾ ਯਤਨ ਕਰ ਰਹੇ ਹਨ ਤਾਂ ਕਿ ਉਹ ਉਨ੍ਹਾਂ ਨੂੰ ਆਗੂ ਚੁਣਨ। ਪਾਰਟੀ ਮੈਂਬਰ ਪੋਸਟਲ ਤੇ ਆਨਲਾਈਨ ਬੈਲੇਟ ਦਾ ਇਸਤੇਮਾਲ ਕਰ ਕੇ ਵੋਟਾਂ ਪਾ ਰਹੇ ਹਨ। ਹਾਲਾਂਕਿ ਅਹੁਦੇ ਦੀ ਇਕ ਹੋਰ ਦਾਅਵੇਦਾਰ ਵਿਦੇਸ਼ ਮੰਤਰੀ ਲਿਜ਼ ਟਰੱਸ ਨੂੰ ਸੂਨਕ ’ਤੇ ਲੀਡ ਮਿਲੀ ਹੋਈ ਹੈ। ਕਈ ਸਰਵੇਖਣ ਵਿਚ ਉਹ ਰਿਸ਼ੀ ਤੋਂ ਅੱਗੇ ਰਹੀ ਹੈ। ਆਗੂ ਚੁਣਨ ਦੀ ਪ੍ਰਕਿਰਿਆ 2 ਸਤੰਬਰ ਸ਼ਾਮ ਨੂੰ ਖ਼ਤਮ ਹੋ ਜਾਵੇਗੀ। -ਪੀਟੀਆਈ



News Source link
#ਜਨਮ #ਅਸ਼ਟਮ #ਰਸ਼ #ਸਨਕ #ਲਡਨ #ਦ #ਮਦਰ #ਚ #ਨਤਮਸਤਕ

- Advertisement -

More articles

- Advertisement -

Latest article