38.2 C
Patiāla
Friday, May 3, 2024

ਸ਼ਾਂਤੀ ਤੇ ਦੋਸਤੀ ਮਿਸ਼ਨ ’ਤੇ ਸ੍ਰੀਲੰਕਾ ਪਹੁੰਚਿਆ ਚੀਨੀ ਖੋਜੀ ਬੇੜਾ: ਜ਼ੈਂਗ

Must read


ਕੋਲੰਬੋ, 17 ਅਗਸਤ

ਚੀਨ ਦਾ ਉੱਚ ਤਕਨੀਕੀ ਖੋਜੀ ਬੇੜਾ (ਸਮੁੰਦਰੀ ਜਹਾਜ਼) ‘ਯੁਆਨ ਵਾਂਗ 5’ ‘ਸ਼ਾਂਤੀ ਤੇ ਦੋਸਤੀ ਮਿਸ਼ਨ’ ਤੇ ਹੈ ਅਤੇ ਇਸ ਦੇ ਸ੍ਰੀਲੰਕਾਈ ਬੰਦਰਗਾਹ ’ਤੇ ਪਹੁੰਚਣ ਨਾਲ ਪੁਲਾੜ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਦੁਵੱਲੇ ਸਬੰਧ ਮਜ਼ਬੂਤ ਹੋਣਗੇ। ਵਿਵਾਦਤ ਸਮੁੰਦਰੀ ਜਹਾਜ਼ ਦੇ ਕਪਤਾਨ ਜ਼ੈਂਗ ਹੋਂਗਵਾਂਗ ਨੇ ਇਹ ਗੱਲ ਕਹੀ। ਚੀਨੀ ਬੈਲਿਸਟਿਕ ਮਿਜ਼ਾਈਲ ਤੇ ਉਪ ਗ੍ਰਹਿ ਟਰੈਕਿੰਗ ਬੇੜੇ ‘ਯੁਆਨ ਵਾਂਗ 5’ ਸ੍ਰੀਲੰਕਾ ਦੇ ਰਣਨੀਤਕ ਦੱਖਣੀ ਬੰਦਰਗਾਹ ਹੰਬਨਟੋਟਾ ਵਿੱਚ ਹੈ। ਭਾਰਤ ਵੱਲੋਂ ਜ਼ਾਹਿਰ ਕੀਤੀਆਂ ਗਈਆਂ ਸੁਰੱਖਿਆ ਸਬੰਧੀ ਚਿੰਤਾਵਾਂ ਦਰਮਿਆਨ ਇਹ ਬੇੜਾ ਮੰਗਲਵਾਰ ਨੂੰ ਇੱਥੇ ਪਹੁੰਚਿਆ ਅਤੇ 22 ਅਗਸਤ ਤੱਕ ਚੀਨ ਵੱਲੋਂ ਸੰਚਾਲਿਤ ਬੰਦਰਗਾਹ ’ਤੇ ਮੌਜੂਦ ਰਹੇਗਾ। ਇਹ ਸਮੁੰਦਰੀ ਜਹਾਜ਼ 11 ਅਗਸਤ ਨੂੰ ਬੰਦਰਗਾਹ ’ਤੇ ਪਹੁੰਚਣ ਵਾਲਾ ਸੀ ਪਰ ਸ੍ਰੀਲੰਕਾਈ ਅਧਿਕਾਰੀਆਂ ਕੋਲੋਂ ਇਜਾਜ਼ਤ ਨਾ ਮਿਲਣ ਕਰ ਕੇ ਇਸ ਦੇ ਇੱਥੇ ਪਹੁੰਚਣ ਵਿੱਚ ਦੇਰ ਹੋਈ। -ਪੀਟੀਆਈ





News Source link

- Advertisement -

More articles

- Advertisement -

Latest article