39 C
Patiāla
Wednesday, May 15, 2024

ਥੋਕ ਮਹਿੰਗਾਈ ਪੰਜ ਮਹੀਨੇ ਦੇ ਸਭ ਤੋਂ ਹੇਠਲੇ ਪੱਧਰ ’ਤੇ ਆਈ

Must read


ਨਵੀਂ ਦਿੱਲੀ, 16 ਅਗਸਤ

ਖੁਰਾਕੀ ਵਸਤਾਂ ਤੇ ਨਿਰਮਾਣ ਉਤਪਾਦਾਂ ਦੀਆਂ ਕੀਮਤਾਂ ’ਚ ਨਰਮੀ ਨਾਲ ਥੋਕ ਕੀਮਤਾਂ ’ਤੇ ਆਧਾਰਿਤ ਮਹਿੰਗਾਈ ਦਰ ਜੁਲਾਈ ’ਚ ਘਟ ਕੇ 13.93 ਫੀਸਦ ’ਤੇ ਆ ਗਈ ਹੈ। ਇਹ ਇਸ ਦਾ ਪੰਜ ਮਹੀਨੇ ਅੰਦਰ ਸਭ ਤੋਂ ਹੇਠਲਾ ਪੱਧਰ ਹੈ। ਥੋਕ ਕੀਮਤਾਂ ’ਤੇ ਆਧਾਰਿਤ ਮਹਿੰਗਾਈ ਦਰ ਲਗਾਤਾਰ ਦੂਜੇ ਮਹੀਨੇ ਨਰਮ ਰਹੀ ਹੈ ਤੇ ਆਉਂਦੇ ਮਹੀਨਿਆਂ ’ਚ ਇਸ ਦੇ ਹੋਰ ਨਰਮ ਪੈਣ ਦੀ ਆਸ ਹੈ। 

ਥੋਕ ਮੁੱਲ ਸੂਚਕ ਅੰਕ (ਡਬਲਿਊਪੀਆਈ) ਆਧਾਰਿਤ ਮਹਿੰਗਾਈ ਦਰ ਇਸ ਤੋਂ ਪਿਛਲੇ ਮਹੀਨੇ 15.18 ਫੀਸਦ ਅਤੇ ਮਈ ’ਚ 15.88 ਫੀਸਦ ਦੀ ਰਿਕਾਰਡ ਉਚਾਈ ’ਤੇ ਸੀ। ਫਰਵਰੀ ’ਚ ਥੋਕ ਮਹਿੰਗਾਈ 13.43 ਫੀਸਦ ਅਤੇ ਪਿਛਲੇ ਸਾਲ ਜੁਲਾਈ ਮਹੀਨੇ 11.57 ਫੀਸਦ ਸੀ।  ਮਹਿੰਗਾਈ ’ਚ ਜੁਲਾਈ ’ਚ ਲਗਾਤਾਰ ਦੂਜੇ ਮਹੀਨੇ ਗਿਰਾਵਟ ਦੇਖਣ ਨੂੰ ਮਿਲੀ ਹੈ। ਜੁਲਾਈ ’ਚ ਥੋਕ ਮੁੱਲ ਸੂਚਕ ਅੰਕ ਆਧਾਰਿਤ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਘਟ ਕੇ 10.77 ਫੀਸਦ ਰਹਿ ਗਈ ਜੋ ਜੂਨ ’ਚ 14.36 ਫੀਸਦ ਸੀ। ਸਬਜ਼ੀਆਂ ਦੀਆਂ ਕੀਮਤਾਂ ਜੁਲਾਈ ’ਚ ਘਟ ਕੇ 18.25 ਫੀਸਦ ’ਤੇ ਆ ਗਈਆਂ। ਇਸ ਤੋਂ ਪਿਛਲੇ ਮਹੀਨੇ ਸਬਜ਼ੀਆਂ ਦੀ ਮਹਿੰਗਾਈ 56.75 ਫੀਸਦ ਸੀ। ਈਂਧਣ ਤੇ ਬਿਜਲੀ ’ਚ ਮਹਿੰਗਾਈ ਦਰ ਜੁਲਾਈ ’ਚ 43.75 ਫੀਸਦ ਰਹੀ       ਜੋ ਇਸ ਤੋਂ ਪਿਛਲੇ ਮਹੀਨੇ 40.38 ਫੀਸਦ ਸੀ। ਸੀਆਰਸੀਐੱਲ ਐੱਲਐੱਲਪੀ ਦੇ ਸੀਈਓ ਤੇ ਮੈਨੇਜਿੰਗ ਭਾਈਵਾਲ ਡੀਆਰਈ ਰੈੱਡੀ ਨੇ ਕਿਹਾ ਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਤੇ ਉਤਪਾਦਨ ਲਾਗਤ ਦਾ ਭਾਰ ਅਜੇ ਵੀ ਉਤਪਾਦਕਾਂ ’ਤੇ ਹੈ। ਇਸ ਕਾਰਨ ਪ੍ਰਚੂਨ ਮਹਿੰਗਾਈ ਦਰ ਵਧ ਗਈ ਹੈ। -ਪੀਟੀਆਈ



News Source link

- Advertisement -

More articles

- Advertisement -

Latest article