20.4 C
Patiāla
Thursday, May 2, 2024

ਘਣੀਏ ਕੇ ਬੇਟ ਨੇੜੇ ਰਾਵੀ ਦਰਿਆ ਨਾਲ ਲੱਗਦੀ ਸੜਕ ਵਿੱਚ ਪਾੜ ਪਿਆ

Must read


ਪੱਤਰ ਪ੍ਰੇਰਕ

ਡੇਰਾ ਬਾਬਾ ਨਾਨਕ ,16 ਅਗਸਤ

ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਅੱਜ ਸਰਹੱਦੀ ਪਿੰਡ ਘਣੀਏ ਕੇ ਬੇਟ ਨੂੰ ਜਾਣ ਵਾਲੀ ਦਰਿਆ ਨਾਲ ਲਗਦੀ ਸੜਕ ਵਿੱਚ ਲਗਪਗ 60 ਫੁੱਟ ਪਾੜ ਪੈ ਗਿਆ ਹੈ। ਇਸ ਤਰ੍ਹਾਂ ਦਰਿਆ ਪਾਰ ਪੈਂਦੇ ਅੱਧੀ ਦਰਜਨ ਪਿੰਡਾਂ ਦਾ ਡੇਰਾ ਬਾਬਾ ਨਾਨਕ ਨਾਲੋਂ ਸੰਪਰਕ ਟੁੱਟ ਗਿਆ ਹੈ| ਇਸ ਨੂੰ ਕਵਰ ਕਰਨ ਗਈ ਪੱਤਰਕਾਰਾਂ ਦੀ ਟੀਮ ਵੀ ਫਸ ਗਈ।

ਜ਼ਿਕਰਯੋਗ ਹੈ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਬੀਤੇ ਦਿਨੀਂ ਦਰਿਆ ਵਿੱਚ ਪਾਣੀ ਛੱਡੇ ਜਾਣ ਬਾਰੇ ਅਲਰਟ ਜਾਰੀ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਗਿਆ ਸੀ| ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਪ੍ਰਸ਼ਾਸ਼ਨ ਵਲੋਂ ਅਲਰਟ ਤਾਂ ਜਾਰੀ ਕਰ ਦਿੱਤਾ ਜਾਂਦਾ ਹੈ ਪਰ ਹੜ੍ਹ ਤੋਂ ਬਚਾਉਣ ਲਈ ਕੋਈ ਪ੍ਰਬੰਧ ਨਹੀਂ ਕੀਤੇ ਜਾਂਦੇ| 





News Source link

- Advertisement -

More articles

- Advertisement -

Latest article