38 C
Patiāla
Friday, May 3, 2024

ਮਸ਼ਹੂਰ ਸ਼ੇਅਰ ਬਾਜ਼ਾਰ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਦਾ ਦੇਹਾਂਤ

Must read


ਮੁੰਬਈ, 14 ਅਗਸਤ

ਮਸ਼ਹੂਰ ਸ਼ੇਅਰ ਬਾਜ਼ਾਰ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 62 ਸਾਲਾਂ ਦੇ ਸਨ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਭਾਰਤ ਦੇ ਵਾਰਨ ਬਫੇ ਵਜੋਂ ਜਾਣੇ ਜਾਂਦੇ ਝੁਨਝੁਨਵਾਲਾ ਦੀ ਕੁੱਲ ਜਾਇਦਾਦ 5.8 ਅਰਬ ਡਾਲਰ ਸੀ। ਝੁਨਝੁਨਵਾਲਾ ਦੀ ਮੌਤ ‘ਤੇ ਸੋਗ ਪ੍ਰਗਟ ਕਰਦੇ ਹੋਏ ਉਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਆਰਥਿਕ ਜਗਤ ‘ਚ ਅਮਿੱਟ ਛਾਪ ਛੱਡੀ ਹੈ। ਫੋਰਬਸ ਮੁਤਾਬਕ ਝੁਨਝੁਨਵਾਲਾ ਦੀ ਕੁੱਲ ਜਾਇਦਾਦ 5.8 ਅਰਬ ਡਾਲਰ ਸੀ। ਕਈ ਵਾਰ ਉਨ੍ਹਾਂ ਦੀ ਤੁਲਨਾ ਵਾਰਨ ਬਫੇ ਨਾਲ ਕੀਤੀ ਗਈ। ਉਨ੍ਹਾਂ ਨੂੰ ਭਾਰਤੀ ਬਾਜ਼ਾਰਾਂ ਦਾ ‘ਬਿੱਗ ਬੁੱਲ’ ਵੀ ਕਿਹਾ ਜਾਂਦਾ ਸੀ। ਉਨ੍ਹਾਂ ਹਾਲ ਹੀ ਵਿੱਚ ਜੈੱਟ ਏਅਰਵੇਜ਼ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਿਨੈ ਦੁਬੇ ਅਤੇ ਇੰਡੀਗੋ ਦੇ ਸਾਬਕਾ ਮੁਖੀ ਆਦਿਤਿਆ ਘੋਸ਼ ਦੇ ਨਾਲ ਦੇਸ਼ ਦੀ ਨਵੀਂ ਕਿਫਾਇਤੀ ਏਅਰਲਾਈਨ ਆਕਾਸ਼ ਏਅਰ ਦੀ ਸ਼ੁਰੂਆਤ ਕੀਤੀ। ਏਅਰਲਾਈਨ ਨੇ ਇਸ ਮਹੀਨੇ ਮੁੰਬਈ ਤੋਂ ਅਹਿਮਦਾਬਾਦ ਦੀ ਉਡਾਣ ਨਾਲ ਆਪਣਾ ਸੰਚਾਲਨ ਸ਼ੁਰੂ ਕੀਤਾ ਸੀ। ਝੁਨਝੁਨਵਾਲਾ ਦੇਸ਼ ਦੇ 48ਵੇਂ ਸਭ ਤੋਂ ਅਮੀਰ ਵਿਅਕਤੀ ਸਨ।



News Source link

- Advertisement -

More articles

- Advertisement -

Latest article