40.3 C
Patiāla
Sunday, May 5, 2024

ਸ਼ਤਰੰਜ ਓਲੰਪਿਆਡ: ਓਪਨ ਵਰਗ ’ਚ ਭਾਰਤ ‘ਬੀ’ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ

Must read


ਮਾਮੱਲਾਪੁਰਮ: ਇੱਥੇ 44ਵੇਂ ਸ਼ਤਰੰਜ ਓਲੰਪੀਆਡ ਦੇ ਓਪਨ ਵਰਗ ਵਿੱਚ ਭਾਰਤ ‘ਬੀ’ ਟੀਮ ਨੇ ਅੱਜ ਕਾਂਸੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਮਹਿਲਾ ਵਰਗ ਵਿੱਚ ਭਾਰਤ ‘ਏ’ ਟੀਮ ਵੀ ਤੀਜੇ ਸਥਾਨ ’ਤੇ ਰਹੀ। ਭਾਰਤ ‘ਬੀ’ ਨੇ ਫਾਈਨਲ ਮੁਕਾਬਲੇ ਵਿੱਚ ਜਰਮਨੀ ਨੂੰ 3-1 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਓਪਨ ਵਰਗ ਵਿੱਚ ਉਜ਼ਬੇਕਿਸਤਾਨ ਨੇ ਨੈਦਰਲੈਂਡਜ਼ ਨੂੰ ਹਰਾ ਕੇ ਸੋਨ ਤਗ਼ਮਾ ਜੱਤਿਆ। ਇਸੇ ਤਰ੍ਹਾਂ ​​ਅਰਮੇਨੀਆ ਦੀ ਟੀਮ ਆਖਰੀ ਗੇੜ ਵਿੱਚ ਸਪੇਨ ਨੂੰ 2.5-1.5 ਨਾਲ ਹਰਾ ਕੇ ਦੂਜੇ ਸਥਾਨ ’ਤੇ ਰਹੀ। ਮਹਿਲਾ ਵਰਗ ਵਿੱਚ ਅਮਰੀਕੀ ਟੀਮ ਨੇ ਆਖਰੀ ਗੇੜ ਵਿੱਚ ਭਾਰਤ ‘ਏ’ ਨੂੰ 1-3 ਨਾਲ ਹਰਾਇਆ। ਸੋਨ ਤਗਮਾ ਯੂਕਰੇਨ ਨੇ ਜਿੱਤਿਆ। -ਪੀਟੀਆਈ





News Source link

- Advertisement -

More articles

- Advertisement -

Latest article