29.7 C
Patiāla
Monday, May 6, 2024

ਪੰਜਾਬ ’ਚ ਪ੍ਰਾਈਵੇਟ ਬੱਸਾਂ ਦੀ ਹੜਤਾਲ

Must read


ਜੋਗਿੰਦਰ ਸਿੰਘ ਮਾਨ

ਮਾਨਸਾ, 9 ਅਗਸਤ

ਪੰਜਾਬ ਵਿੱਚ ਪ੍ਰਾਈਵੇਟ ਬੱਸਾਂ ਦੀ ਹੜਤਾਲ ਅੱਜ ਸਵੇਰੇ ਸ਼ੁਰੂ ਹੋ ਗਈ ਹੈ, ਜਿਸ ਤਹਿਤ ਅੱਜ ਸੂਬੇ ਦੇ ਕਿਸੇ ਵੀ ਰੂਟ ਉਤੇ ਕੋਈ ਵੀ ਪ੍ਰਾਈਵੇਟ ਬੱਸ ਅਤੇ ਮਿੰਨੀ ਬੱਸ ਨਹੀਂ ਚੱਲੇਗੀ। ਪ੍ਰਾਈਵੇਟ ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਇਹ ਹੜਤਾਲ ਕਿਸੇ ਸ਼ੌਕ ਨੂੰ ਨਹੀਂ ਕੀਤੀ, ਸਗੋਂ ਆਪਣੇ ਹਿੱਤ ਹਾਸਲ ਕਰਨ ਲਈ ਮਜਬੂਰੀਵੱਸ ਕਰਨੀ ਪਈ ਹੈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਗਾ ਡੀਜ਼ਲ, ਮਹਿੰਗੇ ਪਾਰਟਸ, ਚਾਸੀਆਂ, ਬਾਡੀਆਂ, ਬੀਮਾ, ਟੈਕਸ, ਮੁਫ਼ਤ ਸਫਰ, ਸਰਕਾਰੀ ਅਤੇ ਸਿਆਸੀ ਵਗਾਰਾਂ, ਅਧਿਕਾਰੀਆਂ ਕਰਮਚਾਰੀਆਂ ਦੀ ਸੇਵਾ ਨਾਲ ਨਾਲ ਹਰ ਰੋਜ਼ ਥਾਂ ਥਾਂ ਸੜਕੀ ਆਵਾਜਾਈ ਰੋਕਣ ਨੇ ਉਨ੍ਹਾਂ ਨੂੰ ਕੰਗਾਲ ਕਰ ਦਿੱਤਾ ਹੈ।

ਮਾਨਸਾ ਦੇ ਬੱਸ ਅਪਰੇਟਰਾਂ ਵੱਲੋਂ ਮੀਟਿੰਗ ਤੋਂ ਬਾਅਦ ਦੱਸਿਆ ਕਿ ਪੰਜਾਬ ਮੋਟਰ ਟਰਾਂਸਪੋਰਟਜ਼ ਯੂਨੀਅਨ ਦੇ ਫੈਸਲੇ ਅਨੁਸਾਰ ਅੱਜ ਬੱਸਾਂ ਸਰਕਾਰੀ ਬੇਰੁੱਖੀ ਕਾਰਨ ਬੰਦ ਰੱਖੀਆਂ ਜਾ ਰਹੀਆਂ ਹਨ। ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਬਣਦੇ ਹੱਕ ਦੇਣੇ ਚਾਹੀਦੇ ਹਨ ਅਤੇ ਜੋ ਸਹੂਲਤਾਂ ਉਹ ਸਰਕਾਰੀ ਬੱਸਾਂ ਨੂੰ ਦੇ ਰਹੇ ਹਨ, ਸਵਾਰੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਹੀ ਸਹੂਲਤਾਂ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਵੀ ਦੇਣੀਆਂ ਚਾਹੀਦੀਆਂ ਹਨ ਤਾਂ ਰਾਜ ਵਿੱਚ ਸਫਰ ਕਰਨ ਵਾਲ ਹਰ ਸਵਾਰੀ ਨੂੰ ਹਰ ਬੱਸ ਵਿਚ ਜਾਂਦਿਆਂ ਆਉਂਦਿਆਂ ਕੋਈ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ। ਟਰਾਂਸਪੋਰਟਰ ਨੇ ਕਿਹਾ ਕਿ ਇਸ ਧੰਦੇ ਆਸਰੇ ਸੂਬੇ ਵਿਚ ਲੱਖਾਂ ਲੋਕਾਂ ਦੀ ਅਸਿੱਧੇ ਅਤੇ ਸਿੱਧੇ ਰੂਪ ਵਿੱਚ ਰੋਟੀ ਚੱਲਦੀ। ਇਸੇ ਦੌਰਾਨ ਟਰਾਂਸਪੋਰਟਰਾਂ ਨੇ ਮਾਨਸਾ ਜ਼ਿਲ੍ਹੇ ਵਿਚ ਅਮਨ ਸ਼ਾਂਤੀ ਕਾਇਮ ਰੱਖਦਿਆਂ ਬੱਸਾਂ ਨੂੰ ਬੱਸ ਅੱਡਿਆਂ ਵਿਚ ਖੜਾ ਕਰ ਦਿੱਤਾ ਹੈ। ਦੂਜੇ ਪਾਸੇ ਪੰਜਾਬ ਰੋਡਵੇਜ਼, ਪੀਆਰਟੀਸੀ ਅਤੇ ਪਨਬਸ ਨੇ ਆਪਣੀ ਅੱਜ ਵਾਲੀ ਹੜਤਾਲ ਵਾਪਸ ਲੈ ਕੇ ਆਪਣੀਆਂ ਬੱਸਾਂ ਨੂੰ ਨਿਰਧਾਰਤ ਰੂਟਾਂ ਚਲਾਇਆ ਜਾ ਰਿਹਾ ਹੈ।





News Source link

- Advertisement -

More articles

- Advertisement -

Latest article