40.6 C
Patiāla
Monday, May 13, 2024

ਰਾਸ਼ਟਰਮੰਡਲ ਖੇਡਾਂ: ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਚਾਂਦੀ ਦਾ ਤਗ਼ਮਾ

Must read


ਬਰਮਿੰਘਮ, 7 ਅਗਸਤ

ਆਸਟਰੇਲੀਆ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਟੀ-20 ਮਹਿਲਾ ਕ੍ਰਿਕਟ ਦੇ ਫਾਈਨਲ ਮੈਚ ਵਿੱਚ ਭਾਰਤ ਨੂੰ ਨੌਂ ਦੌੜਾਂ ਨਾਲ ਹਰਾ ਕੇ ਇਸ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ’ਤੇ 161 ਦੌੜਾਂ ਬਣਾਈਆਂ। ਬੈੱਥ ਮੂਨੀ ਨੇ 61 ਦੌੜਾਂ ਅਤੇ ਕਪਤਾਨ ਮੈਗ ਲੇਨਿੰਗ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਵੱਲੋਂ ਰੇਣੂਕਾ ਸਿੰਘ ਠਾਕੁਰ ਅਤੇ ਸਨੇਹ ਰਾਣਾ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਇਸ ਦੇ ਜਵਾਬ ਵਿੱਚ ਭਾਰਤੀ ਟੀਮ 151 ਦੌੜਾਂ ਹੀ ਬਣਾ ਸਕੀ। ਜੇਮਿਮਾ ਰੌਡਰਿਗਜ਼ (33 ਦੌੜਾਂ) ਅਤੇ ਕਪਤਾਨ ਹਰਮਨਪ੍ਰੀਤ ਕੌਰ (65 ਦੌੜਾਂ) ਤੋਂ ਇਲਾਵਾ ਹੋਰ ਕੋਈ ਭਾਰਤੀ ਬੱਲੇਬਾਜ਼ ਨਹੀਂ ਚੱਲੀ। 

ਸਵੀਪ ਸ਼ਾਟ ਖੇਡਦੀ ਹੋਈ ਬੱਲੇਬਾਜ਼ ਹਰਮਨਪ੍ਰੀਤ ਕੌਰ। 





News Source link

- Advertisement -

More articles

- Advertisement -

Latest article