30.1 C
Patiāla
Saturday, May 11, 2024

ਪੰਜਾਬ ’ਚ ਮੂੰਗੀ ਦੀ ਸਰਕਾਰੀ ਖਰੀਦ ਮੁੜ ਸ਼ੁਰੂ ਹੋਈ, 10 ਅਗਸਤ ਤੱਕ ਜਾਰੀ ਰਹੇਗੀ

Must read


ਜੋਗਿੰਦਰ ਸਿੰਘ ਮਾਨ

ਮਾਨਸਾ, 3 ਅਗਸਤ

ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਅਨਾਜ ਮੰਡੀਆਂ ਵਿੱਚ ਮੂੰਗੀ ਦੀ ਖਰੀਦ ਪਹਿਲੀ ਅਗਸਤ ਤੋਂ ਬੰਦ ਕਰਨ ਤੋਂ ਬਾਅਦ ਹੁਣ ਇਹ ਖਰੀਦ 10 ਅਗਸਤ ਤੱਕ ਵਧਾਈ ਗਈ ਹੈ। ਸਰਕਾਰ ਵੱਲੋਂ ਇਸ ਸਬੰਧੀ ਮਾਰਕਫੈੱਡ ਦੇ ਜਰਨਲ ਮੈਨੇਜਰ ਨੂੰ ਰਾਜ ਵਿਚਲੇ ਸਾਰੇ ਜ਼ਿਲ੍ਹੇ ਮੈਨੇਜਰਾਂ ਨੂੰ ਇਸ ਦੀ ਖਰੀਦ ਅੱਜ ਤੋਂ ਆਰੰਭ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਸੂਬੇ ਵਿੱਚ ਸਭ ਤੋਂ ਜ਼ਿਆਦਾ ਮੂੰਗੀ ਹੇਠਲੇ ਵਾਲੇ ਜ਼ਿਲ੍ਹਾ ਮਾਨਸਾ ਦੇ ਜ਼ਿਲ੍ਹਾ ਮੈਨੇਜਰ ਮੁਨੀਸ਼ ਕੁਮਾਰ ਗੋਇਲ ਵੱਲੋਂ ਨਵੇਂ ਹੁਕਮਾਂ ਸਬੰਧੀ ਹਾਮੀ ਭਰਦਿਆਂ ਦੱਸਿਆ ਕਿ ਇਹ ਖਰੀਦ ਅੱਜ ਤੋਂ ਸ਼ੁਰੂ ਹੋ ਗਈ ਹੈ। ਮਾਨਸਾ ਜ਼ਿਲ੍ਹੇ ਦੇ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਪ੍ਰਿੰਸੀਪਲ ਬੁੱਧਰਾਮ (ਬੁਢਲਾਡਾ) ਅਤੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ (ਸਰਦੂਲਗੜ੍ਹ) ਨੇ ਮੂੰਗੀ ਦੀ ਖਰੀਦ 1 ਅਗਸਤ ਤੋਂ ਬੰਦ ਹੋਣ ਕਾਰਨ ਕਿਸਾਨਾਂ ਨੂੰ ਪੈਦਾ ਹੋਈ ਖੱਜਲ-ਖੁਆਰੀ ਦਾ ਮਾਮਲਾ ਅੱਜ ਰਾਜ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਂਦਾ, ਜਿਨ੍ਹਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਮਾਰਕਫੈੱਡ ਦੇ ਜਰਨਲ ਮੈਨੇਜਰ ਨੂੰ ਇਹ ਖਰੀਦ ਤੁਰੰਤ ਆਰੰਭ ਕਰਨ ਦੇ ਆਦੇਸ਼ ਜਾਰੀ ਕੀਤੇ। ਇਨ੍ਹਾਂ ਨਵੇਂ ਹੁਕਮਾਂ ਨਾਲ ਜਿਹੜੇ ਕਿਸਾਨ ਮੂੰਗੀ ਨੂੰ ਵੇਚ ਨਹੀਂ ਸਕੇ ਸਨ, ਉਹ ਹੁਣ 10 ਅਗਸਤ ਤੱਕ ਨਵੇਂ ਹੁਕਮਾਂ ਦਾ ਲਾਹਾ ਲੈਕੇ ਵੇਚ ਸਕਦੇ ਹਨ। ਸਰਕਾਰੀ ਖਰੀਦ ਬੰਦ ਹੋਣ ਦੇ ਕਾਰਨ ਪ੍ਰਾਈਵੇਟ ਵਪਾਰੀਆਂ ਵੱਲੋਂ ਮੂੰਗੀ ਨੂੰ 7275 ਰੁਪਏ ਦੀ ਥਾਂ 1700 ਤੋਂ 2500 ਰੁਪਏ ਪ੍ਰਤੀ ਕੁਇੰਟਲ ਘਟਕੇ ਖਰੀਦਿਆ ਜਾਣ ਲੱਗਿਆ ਸੀ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਕਿਸਾਨਾਂ ਦੀ ਇਸ ਤਕਲੀਫ਼ ਨੂੰ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਅੱਜ ਮੁੱਖ ਮੰਤਰੀ ਨਾਲ ਵਿਸ਼ੇਸ ਤੌਰ ’ਤੇ ਮੀਟਿੰਗ ਦੌਰਾਨ ਇਸ ਮਾਮਲੇ ਨੂੰ ਉਠਾਇਆ ਗਿਆ, ਜਿਨ੍ਹਾਂ ਨੇ ਤੁਰੰਤ 10 ਅਗਸਤ ਤੱਕ ਮੂੰਗੀ ਦੀ ਸਰਕਾਰੀ ਖਰੀਦ ਮੁੜ ਸ਼ੁਰੂ ਕਰਵਾਉਣ ਦੀ ਮਾਰਕਫੈੱਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ।





News Source link

- Advertisement -

More articles

- Advertisement -

Latest article